#SOTY2 ਦੀ ਆਲੋਚਨਾ ਕਾਰਨ ਨਿਰਾਸ਼ ਨਹੀਂ ਹੈ ਤਾਰਾ ਸੁਤਾਰਿਆ
#SOTY2 ਦੇ ਨਾਲ ਬਾਲੀਵੁੱਡ 'ਚ ਡੈਬਯੂ ਕਰਨ ਵਾਲੀ ਤਾਰਾ ਸੁਤਾਰਿਆ ਆਪਣੀ ਫ਼ਿਲਮ ਦੀ ਹੋ ਰਹੀ ਬੁਰਾਈ ਕਾਰਨ ਨਿਰਾਸ਼ ਨਹੀਂ ਹੈ।
ਮੁੰਬਈ:ਅਦਾਕਾਰਾ ਤਾਰਾ ਸੁਤਾਰਿਆ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ' ਸਟੂਡੇਂਟ ਆਫ਼ ਦੀ ਈਅਰ 2' ਨੂੰ ਮਿਲੀ ਆਲੋਚਨਾ ਕਾਰਨ ਨਾਖੁਸ਼ ਨਹੀਂ ਹੈ।ਦੱਸ ਦਈਏ ਕਿ ਇਸ ਫ਼ਿਲਮ ਨੂੰ ਪੁਨੀਤ ਮਲਹੋਤਰਾ ਨੇ ਨਿਰਦੇਸ਼ਨ ਦਿੱਤਾ ਹੈ।
ਇਸ ਫ਼ਿਲਮ 'ਚ ਤਾਰਾ ਸੁਤਾਰਿਆ ਤੋਂ ਇਲਾਵਾ ਟਾਇਗਰ ਸ਼ਰਾਫ ਅਤੇ ਅਨੰਨਿਆ ਪਾਂਡੇ ਵੀ ਮੁੱਖ ਭੂਮਿਕਾ 'ਚ ਹਨ।ਸ਼ੁਕਰਵਾਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਦਿਨ 12.06 ਕਰੋੜ ਰੁਪਏ ਅਤੇ ਸ਼ਨੀਵਾਰ ਨੂੰ14.06 ਕਰੋੜ ਰੁਪਏ ਦੀ ਕਮਾਈ ਕੀਤੀ । ਇਸ ਫ਼ਿਲਮ ਨੂੰ ਲੈ ਕੇ ਟਵੀਟਰ 'ਤੇ ਬਹੁਤ ਟ੍ਰੋਲਜ਼ ਬਣੇ। ਫ਼ਿਲਮ ਦੀ ਸਕ੍ਰੀਪਟ ਨੂੰ ਲੈ ਕੇ ਬਹੁਤ ਆਲੋਚਨਾ ਹੋਈ।
ਜਦੋਂ ਤਾਰਾ ਤੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ,"ਮੈਂ ਨਿਰਾਸ਼ ਨਹੀਂ ਹੈ ਬਲਕਿ ਮੈਨੂੰ ਖੁਸ਼ੀ ਹੈ ਕਿ ਫ਼ਿਲਮ ਨੂੰ ਇੰਨੇ ਚੰਗੇ ਤਰੀਕੇ ਦੇ ਨਾਲ ਸਵੀਕਾਰ ਕੀਤਾ ਗਿਆ ਹੈ। ਮੈਂ ਖੁਸ਼ਕਿਸਮਤ ਹਾਂ ਕਿ ਫ਼ਿਲਮ ਨੂੰ ਚੰਗੀ ਔਪਨਿੰਗ ਮਿਲੀ ਹੈ।"
ਦੱਸਣਯੋਗ ਹੈ ਕਿ ਤਾਰਾ ਸੁਤਾਰਿਆ ਆਪਣੀ ਅਗਲੀ ਫ਼ਿਲਮ 'ਆਰਏਏਕਸ 100' ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੇ ਨਾਲ ਕਰਨ ਜਾ ਰਹੀ ਹੈ।