ਮੁੰਬਈ: 'ਦਿੱਲੀ 6' ਦੇ ਗਾਣੇ 'ਮਸਕਲੀ' ਦਾ ਨਵਾਂ ਵਰਜ਼ਨ ਆ ਗਿਆ ਹੈ ਤੇ ਇਸ ਨਵੇਂ ਵਰਜ਼ਨ ਵਿੱਚ ਨਜ਼ਰ ਆਉਣ ਵਾਲੇ ਨੇ ਤਾਰਾ ਸੁਤਰਿਆ ਤੇ ਸਿਧਾਰਥ ਮਲਹੋਤਰਾ। ਫ਼ਿਲਮ ਦਾ ਪੋਸਟਰ ਦੇ ਬਾਅਦ ਇਸ ਦਾ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ ਤੇ ਸਾਰਿਆਂ ਦੇ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਇਸ ਫ਼ਿਲਮ ਦਾ ਗਾਣਾ ਵੀ ਰਿਲੀਜ਼ ਹੋ ਕੀਤਾ ਜਾਵੇਗਾ।
ਤਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਸਿਧਾਰਥ ਦੇ ਮੋਢੇ ਉੱਤੇ ਹੱਥ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਦੋਵੇਂ ਮੁਸਕਰਾ ਰਹੇ ਹਨ।