ਪੰਜਾਬ

punjab

ETV Bharat / sitara

ਤਾਪਸੀ ਨੇ ਕਸਿਆ 'ਕਬੀਰ ਸਿੰਘ' 'ਤੇ ਤੰਜ, ਹੋਈ ਟ੍ਰੋਲ ਦਾ ਸ਼ਿਕਾਰ - ਤਾਪਸੀ ਪੰਨੂ

ਇੱਕ ਵਾਰ ਮੁੜ ਵਿਵਾਦਾਂ 'ਚ ਘਿਰੀ ਤਾਪਸੀ। ਟਵੀਟ ਕਰ ਤਾਪਸੀ ਨੇ ਕਸਿਆ 'ਕਬੀਰ ਸਿੰਘ' 'ਤੇ ਤੰਜ। ਹੋਈ ਇੱਕ ਵਾਰ ਫਿਰ ਟ੍ਰੋਲ ਦਾ ਸ਼ਿਕਾਰ।

ਫ਼ੋਟੋ

By

Published : Jul 16, 2019, 2:44 PM IST

ਮੁੰਬਈ : ਤਾਪਸੀ ਪੰਨੂ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਫ਼ਸੀ ਰਹਿੰਦੀ ਹੈ। ਇਸ ਦਾ ਕਾਰਨ ਤਾਪਸੀ ਦਾ ਸੋਸ਼ਲ ਮੀਡਿਆ 'ਤੇ ਕਿਸੇ ਨਾ ਕਿਸੇ ਮੁੱਦੇ 'ਤੇ ਆਪਣੀ ਵਿਸ਼ੇਸ਼ ਟਿੱਪਣੀ ਦੇਣਾ ਵੀ ਹੈ।

ਹਾਲ ਹੀ ਵਿੱਚ ਨਾਗਪੁਰ ਵਿੱਚ ਹੋਏ ਕਤਲ 'ਤੇ ਤਾਪਸੀ ਦੇ ਟਵੀਟ ਕਾਰਨ ਉਹ ਕਾਫ਼ੀ ਵਿਵਾਦਾਂ ਵਿੱਚ ਆ ਗਈ ਹੈ। ਦਰਅਸਲ ਨਾਗਪੁਰ ਵਿੱਚ ਇੱਕ ਪ੍ਰੇਮੀ ਦੁਆਰਾ ਆਪਣੀ 19 ਸਾਲ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ 'ਤੇ ਤਾਪਸੀ ਨੇ ਟਵੀਟ ਕਰਦਿਆਂ ਕਿਹਾ, "ਹੋ ਸਕਦਾ ਹੈ ਇਹ ਸੱਚੇ ਪਿਆਰ ਦੀ ਨਿਸ਼ਾਨੀ ਹੋਵੇ, ਕੀ ਪਤਾ ਉਹ ਇੱਕ ਦੂਸਰੇ ਨੂੰ ਪਾਗਲ ਦੀ ਤਰ੍ਹਾਂ ਪਿਆਰ ਕਰਦੇ ਹੋਣ ਤੇ ਅਜਿਹਾ ਕਰਨਾ ਸੱਚੇ ਪਿਆਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।"

ਤਾਪਸੀ ਦਾ ਇਹ ਟਵੀਟ ਸਿੱਧੇ ਤੋਰ ਤੇ ਕਬੀਰ ਸਿੰਘ ਦੇ ਨਿਰਦੇਸ਼ਕ ਸੰਦੀਪ ਰੈੱਡੀ ਵੰਗਾਂ ਲਈ ਸੀ ਕਿਉਂਕਿ ਕੁਝ ਦਿਨ ਪਹਿਲਾਂ ਕਬੀਰ ਸਿੰਘ ਨੂੰ ਡਿਫੈਂਡ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਪਿਆਰ ਹੀ ਕਿ ਜਿਸ ਵਿੱਚ ਥੱਪੜ ਮਾਰਨ ਦੀ ਆਜ਼ਾਦੀ ਨਾ ਹੋਵੇ। ਇਸ ਬਿਆਨ ਦੀ ਹਰ ਕਿਸੇ ਨੇ ਆਲੋਚਨਾ ਕੀਤੀ। ਸੰਦੀਪ ਦੇ ਇਸ ਬਿਆਨ ਤੋਂ ਬਾਅਦ ਤਾਪਸੀ ਦੇ ਇਸ ਟਵੀਟ 'ਤੇ ਵਿਵਾਦ ਖੜਾ ਹੋ ਗਿਆ ਹੈ| ਲੋਕਾਂ ਦੁਆਰਾ ਕਈ ਮਾੜੇ ਕੰਮੈਂਟ ਤਾਪਸੀ ਲਈ ਕੀਤੇ ਜਾ ਰਹੇ ਹਨ। ਇਸ 'ਤੇ ਲੋਕਾਂ ਨੇ ਕਾਫ਼ੀ ਰੋਸ ਪ੍ਰਗਟ ਕੀਤਾ ਹੈ।

ABOUT THE AUTHOR

...view details