ਪੰਜਾਬ

punjab

ETV Bharat / sitara

ਤਾਪਸੀ ਪੰਨੂ ਦਾ ਮੂੰਹ ਦਿਖਾ ਕੇ ਡਰਾਵੇਗਾ ਡਾਇਰੈਕਟਰ - game over

ਫ਼ਿਲਮ 'ਗੇਮ ਓਵਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। 14 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਹੌਰਰ ਵਿਖਾਇਆ ਗਿਆ ਹੈ।

ਫ਼ੋਟੋ

By

Published : May 16, 2019, 3:29 PM IST

ਮੁੰਬਈ :14 ਜੂਨ ਨੂੰ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਫ਼ਿਲਮ 'ਗੇਮ ਓਵਰ' ਰਿਲੀਜ਼ ਹੋ ਰਹੀ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ।
ਜਿਸ ਨੂੰ ਵੇਖ ਕੇ ਸਸਪੈਂਸ-ਹੌਰਰ ਤੇ ਥ੍ਰਿਲਰ ਫਿਲਮਾਂ ਦੇ ਸ਼ੌਕੀਨ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪਹਿਲਾਂ ਇਸ ਫ਼ਿਲਮ ਨੂੰ ਤਾਮਿਲ 'ਚ ਬਣਾਇਆ ਗਿਆ ਹੈ ਪਰ ਹੁਣ ਇਸ ਫ਼ਿਲਮ ਦਾ ਹਿੰਦੀ ਭਾਗ ਵੀ ਰਿਲੀਜ਼ ਕੀਤਾ ਜਾਵੇਗਾ।

ਇਸ ਟੀਜ਼ਰ 'ਚ ਸਿਰਫ਼ ਤਾਪਸੀ ਵਿਖਾਈ ਗਈ ਹੈ। ਹੋਰ ਇਸ ਫ਼ਿਲਮ 'ਚ ਕਿਹੜੇ ਕਲਾਕਾਰ ਸ਼ਾਮਿਲ ਹਨ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਅਸ਼ਵਿਨ ਸਰਾਵਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਟੀਜ਼ਰ ਤੋਂ ਇਹ ਲੱਗ ਰਿਹਾ ਹੈ ਕਿ ਇਸ ਫ਼ਿਲਮ 'ਚ ਥ੍ਰਿਲ ਘੱਟ ਅਤੇ ਹੌਰਰ ਜ਼ਿਆਦਾ ਵਿਖਾਇਆ ਗਿਆ ਹੈ। 'ਵਾਈ ਨੌਟ ਸਟੂਡਿਊਜ਼' ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਟਰੇਲਰ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

For All Latest Updates

ABOUT THE AUTHOR

...view details