ਮੁੰਬਈ: ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸ਼ਾਨਦਾਰ ਖਿਡਾਰਨ ਮਿਥਾਲੀ ਰਾਜ ਦੋਰਾਈ 37 ਸਾਲਾਂ ਦੀ ਹੋ ਚੁੱਕੀ ਹੈ। 3 ਦਸੰਬਰ 1982 ਵਿੱਚ ਜਨਮੀ ਮਿਥਾਲੀ ਸੱਜੇ ਹੱਥ ਨਾਲ ਖੇਡਣ ਵਾਲੀ ਖਿਡਾਰਨ ਹੈ। ਮਹਿਲਾ ਕ੍ਰਿਕੇਟ ਵਿੱਚ ਮਿਥਾਲੀ ਰਾਜ ਨੂੰ ਸਚਿਨ ਤੇਂਦੂਲਕਰ ਕਿਹਾ ਜਾਂਦਾ ਹੈ ਕਿਉਂਕਿ ਮਿਥਾਲੀ ਦੇ ਕਰੀਅਰ ਦੇ ਅੰਕੜੇ ਲਾਜਵਾਬ ਹਨ। ਸਚਿਨ ਤੇਂਦੂਲਕਰ ਅਤੇ ਮਿਥਾਲੀ ਰਾਜ ਦੀ ਸਮਾਨਤਾ ਇਹ ਵੀ ਹੈ ਕਿ ਦੋਹਾਂ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕੇਟ ਖੇਡੀ ਹੋਈ ਹੈ।
ਹੋਰ ਪੜ੍ਹੋ:ਜੈਲਲਿਤਾ ਦੀ ਕਹਾਣੀ :ਨਾਜ਼ੁਕ ਦਿਲ ਵਾਲੀ ਤੋਂ 'ਆਇਰਨ ਲੇਡੀ'ਬਣਨ ਤੱਕ ਦਾ ਸਫ਼ਰ
ਜੋਧਪੁਰ 'ਚ ਜਨਮੀਂ ਮਿਥਾਲੀ ਰਾਜ ਨੇ ਜੂਨ 1999 'ਚ ਆਪਣਾ ਪਹਿਲਾ ਅੰਤਰਰਾਸ਼ਟਰੀ ਵਨ ਡੇਅ ਖੇਡਿਆ ਸੀ। 16 ਸਾਲ ਦੀ ਉਮਰ ਵਿੱਚ ਮਿਥਾਲੀ ਰਾਜ ਨੇ ਲੈਦਰ ਦੀ ਗੇਂਦ ਨਾਲ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ। ਮਿਥਾਲੀ ਰਾਜ ਦੇ ਰਿਕਾਰਡਾਂ ਵਿੱਚ 209 ਵਨਡੇ ਮੈਚਾਂ ਵਿਚ ਉਸ ਨੇ 6,888 ਦੌੜਾਂ ਬਣਾਈਆਂ ਹਨ ਜੋ ਕਿ ਕਿਸੇ ਵੀ ਮਹਿਲਾ ਕ੍ਰਿਕਟਰ ਲਈ ਸਭ ਤੋਂ ਵੱਧ ਹਨ। ਉਸ ਨੇ 89 ਟੀ -20 ਮੈਚਾਂ ਵਿੱਚ 2,364 ਦੌੜਾਂ ਬਣਾਇਆਂ ਹਨ। 10 ਟੈਸਟ ਮੈਚਾਂ ਵਿੱਚ ਉਸ ਨੇ 663 ਦੌੜਾਂ ਬਣਾਈਆਂ ਹਨ।