ਮੁੰਬਈ: ਅਮਿਤਾਭ ਬੱਚਨ ਦੇ ਸ਼ੋਅ KBC 11 ਵਿੱਚ ਹਰ ਹਫ਼ਤੇ ਇੱਕ ਪ੍ਰਤੀਯੋਗੀ ਦੀ ਐਂਟਰੀ ਹੁੰਦੀ ਹੈ। ਇਹ ਅਕਸਰ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੇ ਸਮਾਜ ਸੇਵਾ ਵਿੱਚ ਸ਼ਾਨਦਾਰ ਕੰਮ ਕੀਤਾ ਹੁੰਦਾ ਹੈ। ਅਦਾਕਾਰਾ ਤਾਪਸੀ ਪੰਨੂ ਵੀ ਇੱਕ ਅਜਿਹੇ ਹੀ ਪ੍ਰਤੀਯੋਗੀ ਨਾਲ ਨਜ਼ਰ ਆਈ। ਉਹ ਕਰਮਵੀਰ ਐਪੀਸੋਡ ਦੌਰਾਨ ਡਾਕਟਰ ਅਚਿਯੂਤਾ ਸਮੰਟਾ ਦੇ ਨਾਲ ਨਜ਼ਰ ਆਈ। ਸਮੰਟਾ ਉੜੀਸਾ ਦੇ ਕਾਲਾਰਬਾਂਕਾ ਦੇ ਰਹਿਣ ਵਾਲੇ ਹਨ।
ਉਨ੍ਹਾਂ ਨੇ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉੜੀਸਾ ਦੇ ਆਦਿਵਾਸੀ ਬੱਚਿਆਂ ਨੂੰ ਮੁਫ਼ਤ ਰਹਿਣ, ਭੋਜਨ, ਸਿਹਤ ਸੰਭਾਲ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਉਹ ਕਲਿੰਗਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਕਲਿੰਗਾ ਇੰਸਟੀਚਿਊਟ ਆਫ਼ ਇੰਡਸਟ੍ਰੀਅਲ ਟੈਕਨੋਲੋਜੀ ਦੇ ਸੰਸਥਾਪਕ ਵੀ ਹਨ।
ਹੋਰ ਪੜ੍ਹੋ: ਲਤਾ ਮੰਗੇਸ਼ਕਰ ਦੀ ਹਾਲਤ 'ਚ ਆਇਆ ਸੁਧਾਰ
ਤਾਪਸੀ ਦਾ ਕਹਿਣਾ ਹੈ, ਮੈਂ ਸਿਰਫ਼ ਇੱਕ ਵਾਰ ਉੜੀਸਾ ਗਈ ਹਾਂ ਅਤੇ ਉਹ ਵੀ ਕਿਸੇ ਸੰਸਥਾ ਵਿੱਚ ਪੈਨਲ ਵਿਚਾਰ ਵਟਾਂਦਰੇ ਲਈ। ਉਸ ਸਮੇਂ ਮੈਨੂੰ ਉਨ੍ਹਾਂ ਦੇ ਕੰਮ ਬਾਰੇ ਪਤਾ ਲੱਗਿਆ। ਮੈਨੂੰ ਲਗਦਾ ਹੈ ਕਿ ਸਿੱਖਿਆ ਹਰ ਸਮੱਸਿਆ ਦਾ ਹੱਲ ਹੈ ਅਤੇ ਡਾ. ਸਮੰਤਾ ਆਪਣੇ ਖੇਤਰ ਵਿੱਚ ਇੱਕ ਵਧੀਆ ਕੰਮ ਕਰ ਰਹੇ ਹੈ।
ਸਮੰਤਾ ਨੇ ਇਸ ਮੌਕੇ ਕਿਹਾ ਕਿ ਇਹ ਦੂਜੀ ਵਾਰ ਹੈ, ਜਦ ਮੈਂ ਸ਼ੋਅ 'ਤੇ ਅਮਿਤਾਭ ਬੱਚਨ ਸਾਹਿਬ ਨੂੰ ਮਿਲ ਰਿਹਾ ਹਾਂ। ਉਹ ਕਾਫ਼ੀ ਹੈਰਾਨ ਸਨ ਕਿ ਹੁਣ ਤੱਕ 30 ਹਜ਼ਾਰ ਕਬਾਇਲੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਚੁੱਕੇ ਹਾਂ। ਮੈਨੂੰ ਲਗਦਾ ਹੈ ਕਿ ਕਿਸੇ ਵੀ ਵਿਅਕਤੀ ਲਈ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਿੱਖਿਆ ਸਭ ਤੋਂ ਵਧੀਆ ਢੰਗ ਹੈ।
ਹੋਰ ਪੜ੍ਹੋ: ਫ਼ਿਲਮ 'ਸਾਂਡ ਕੀ ਆਖ' ਦੀ ਹੋਈ ਭਾਰਤ 'ਚ ਵੱਖ-ਵੱਖ ਥਾਵਾਂ 'ਤੇ ਸਕ੍ਰੀਨਿੰਗ
ਮਹੱਤਵਪੂਰਣ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਤਾਪਸੀ ਪੰਨੂ ਅਤੇ ਅਮਿਤਾਭ ਬੱਚਨ ਫ਼ਿਲਮ 'ਬਦਲਾ' ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਸ਼ਾਹਰੁਖ ਖ਼ਾਨ ਨੇ ਪ੍ਰੋਡਿਊਸ ਕੀਤਾ ਸੀ। ਇਸ ਤੋਂ ਇਲਾਵਾ ਦੋਵਾਂ ਨੇ ਫ਼ਿਲਮ ਪਿੰਕ 'ਚ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ।