ਤਨੁਸ਼੍ਰੀ ਨੇ ਸੁਣਾਈਆਂ ਅਜੇ ਦੇਵਗਨ ਨੂੰ ਖ਼ਰੀਆਂ-ਖ਼ਰੀਆਂ - Aloknath
ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਆਲੋਕਨਾਥ ਅਹਿਮ ਕਿਰਦਾਰ ਅਦਾ ਕਰਦੇ ਵੇਖਾਈ ਦੇਣਗੇ। ਜਿਸ ਦਾ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਨੇ ਵਿਰੋਧ ਕੀਤਾ ਹੈ।
ਮੁੰਬਈ: ਭਾਰਤ 'ਚ #MeetooMovement ਸ਼ੁਰੂ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਅਜੇ ਦੇਵਗਨ'ਤੇ ਸ਼ਬਦੀ ਵਾਰ ਕੀਤਾ ਹੈ। ਕਿਉਂਕਿ ਉਨ੍ਹਾਂ ਆਪਣੀ ਫ਼ਿਲਮ 'ਚ ਆਲੋਕਨਾਥ ਨਾਲ ਕੰਮ ਕੀਤਾ ਹੈ। ਦੱਸ ਦਈਏ ਕਿ ਆਲੋਕਨਾਥ 'ਤੇ #MeetooMovement 'ਚ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਸਨ।ਇਸ ਸੰਬਧੀ ਤਨੁਸ਼੍ਰੀ ਨੇ ਕਿਹਾ ਹੈ, "ਫ਼ਿਲਮ ਇੰਡਸਟਰੀ 'ਚ ਝੂਠੇ ਅਤੇ ਦਿਖਾਵਟੀ ਲੋਕ ਭਰੇ ਹੋਏ ਹਨ। ਆਖਦੇ ਕੁਝ ਨੇ ਤੇ ਕਰਦੇ ਉਹ ਹੀ ਨੇ ਜਿਸ 'ਚ ਇੰਨ੍ਹਾਂ ਨੂੰ ਫ਼ਾਇਦਾ ਨਜ਼ਰ ਆਉਂਦਾ ਹੈ। ਆਲੋਕਨਾਥ 'ਤੇ ਦੋਸ਼ ਲੱਗਣ ਦੇ ਬਾਵਜੂਦ ਉਸ ਨੂੰ ਫ਼ਿਲਮ ਦਾ ਹਿੱਸਾ ਰੱਖਣਾ ਗਲਤ ਹੈ। ਐਡੀਟਿੰਗ ਕਰਕੇ ਉਨ੍ਹਾਂ ਦੇ ਰੋਲ ਨੂੰ ਕੱਟਿਆ ਜਾ ਸਕਦਾ ਸੀ। ਕੋਈ ਔਖਾ ਕੰਮ ਨਹੀਂ ਸੀ ਉਹ ,ਜਾਂ ਫ਼ੇਰ ਕਿਸੇ ਹੋਰ ਨੂੰ ਰੱਖ ਕੇ ਉਹ ਸੀਨਜ਼ ਫ਼ਿਰ ਤੋਂ ਸ਼ੂਟ ਕਰਵਾਏ ਜਾ ਸਕਦੇ ਸਨ। ਇਹ ਕੰਮ ਕਰਕੇ ਟੀਮ ਵਨੀਤਾ ਨੰਦਾ ਨੂੰ ਰਿਸਪੇਕਟ ਦੇ ਸਕਦੀ ਸੀ। ਜਿਸ ਨੇ ਆਲੋਕਨਾਥ ਦੀ ਸੱਚਾਈ ਬਿਆਨ ਕੀਤੀ ਸੀ।"