ਪੰਜਾਬ

punjab

ਤਨੁਸ਼੍ਰੀ ਨੇ ਖੋਲਿਆ ਨਾਨਾ ਪਾਟੇਕਰ ਅਤੇ ਪੁਲਿਸ ਵਿਰੁੱਧ ਮੋਰਚਾ

ਅਦਾਕਾਰਾ ਤਨੁਸ਼੍ਰੀ ਦੱਤਾ ਨੇ ਰੇਲਵੇ ਮੋਬਾਈਲ ਮੈਟਰੋਪੋਲੀਟਨ ਮੈਜਿਸਟਰੇਟ ਕੋਰਟ, ਅੰਧੇਰੀ ਵਿੱਚ ਇੱਕ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਹੈ। ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ

By

Published : Dec 6, 2019, 11:04 AM IST

Published : Dec 6, 2019, 11:04 AM IST

Tanushree Dutta vs Nana Patekar
ਫ਼ੋਟੋ

ਮੁੰਬਈ: ਭਾਰਤ ਵਿੱਚ ਮੀਟੂ ਮੂਵਮੇਂਟ ਦੀ ਸ਼ੁਰੂਆਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਤਨੁਸ਼੍ਰੀ ਦੱਤਾ ਇਕ ਵਾਰ ਫ਼ੇਰ ਤੋਂ ਸੁਰਖੀਆਂ ਵਿੱਚ ਹੈ। ਉਸਨੇ ਰੇਲਵੇ ਮੋਬਾਈਲ ਮੈਟਰੋਪੋਲੀਟਨ ਮੈਜਿਸਟਰੇਟ ਕੋਰਟ, ਅੰਧੇਰੀ ਵਿੱਚ ਇੱਕ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਹੈ। ਇਹ ਪਟੀਸ਼ਨ ਓਸ਼ੀਵਾੜਾ ਥਾਣੇ ਵੱਲੋਂ ਦਾਖਲ ਕੀਤੀ ਰਿਪੋਰਟ ਦੇ ਵਿਰੋਧ ਵਿੱਚ ਦਾਖਲ ਕੀਤੀ ਗਈ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਰਿਪੋਰਟ ਤੋਂ ਬਾਅਦ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਮਿਲੀ ਸੀ।
ਹੋਰ ਪੜ੍ਹੋ:ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ ਫ਼ਿਲਮਮੇਕਰ ਡੈਨੀਅਲ ਸ਼ਰਵਣ ਦੇ ਬਿਆਨ ਨੇ

ਪਿਛਲੇ ਸਾਲ ਤਨੁਸ਼੍ਰੀ ਨੇ ਨਾਨਾ 'ਤੇ ਲਗਾਏ ਸਨ ਦੋਸ਼
ਦੱਸ ਦੇਈਏ ਕਿ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਫਿਲਮ ਹੌਰਨ ਓਕੇ ਪਲੀਜ਼ (2009) ਦੀ ਸ਼ੂਟਿੰਗ ਵੇਲੇ ਦਿੱਗਜ ਅਦਾਕਾਰ ਨਾਨਾ ਪਾਟੇਕਰ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ। ਸਾਲ 2018 ਵਿੱਚ ਇੱਕ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਤਨੁਸ਼੍ਰੀ ਨੇ ਨਾਨਾ ਉੱਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਇੱਕ ਪੁਲਿਸ ਕੇਸ ਬਣਾਇਆ ਸੀ।
ਅਕਤੂਬਰ 2018 ਵਿੱਚ, ਤਨੁਸ਼੍ਰੀ ਨੇ ਓਸ਼ੀਵਾੜਾ ਥਾਨੇ ਵਿੱਚ ਨਾਨਾ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਜੂਨ 2018 ਵਿੱਚ ਪੁਲਿਸ ਨੇ ਰਿਪੋਰਟ ਫ਼ਾਇਲ ਕੀਤੀ ਸੀ। ਇਸ ਰਿਪੋਰਟ ਵਿੱਚ ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਬੂਤ ਇਸ ਕੇਸ ਵਿੱਚ ਨਹੀਂ ਮਿਲਿਆ ਹੈ। ਹਾਲਾਂਕਿ ਅਦਾਕਾਰਾ ਦੇ ਵਕੀਲ ਨੇ ਪੁਲਿਸ 'ਤੇ ਪੱਖਪਾਤ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਸੀ ਕਿ ਪੁਲਿਸ ਨੇ ਕਈ ਗਵਾਹਾਂ ਦੇ ਬਿਆਨ ਦਰਜ਼ ਨਹੀਂ ਕੀਤੇ ਹਨ।

ਪ੍ਰੋਟੈਸਟ ਪਟੀਸ਼ਨ ਵਿੱਚ ਮੰਗ
ਪ੍ਰੋਟੈਸਟ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹੌਰਨ ਓਕੇ ਦੀ ਸਹਾਇਕ ਡਾਇਰੈਕਟਰ ਸ਼ੀਨੀ ਸ਼ੈੱਟੀ ਨੂੰ ਜਾਂਚ ਲਈ ਥਾਣੇ ਬੁਲਾਇਆ ਗਿਆ ਸੀ ਪਰ ਉਸਦਾ ਪੂਰਾ ਬਿਆਨ ਲਏ ਬਿਨਾਂ ਉਸ ਨੂੰ ਵਾਪਿਸ ਭੇਜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜਾਂਚ ਅਧਿਕਾਰੀ ਨੇ ਵੀ ਉਨ੍ਹਾਂ ਦਾ ਪੂਰਾ ਬਿਆਨ ਸੁਣੇ ਬਿਨਾਂ ਹੀ ਆਪਣੀ ਪੜਤਾਲ ਮੁਕੰਮਲ ਕਰ ਲਈ। ਇਸ ਤੋਂ ਇਲਾਵਾ ਪੁਲਿਸ ਨੇ ਚਸ਼ਮਦੀਦ ਗਵਾਹ ਪੱਤਰਕਾਰ ਵਸੀਮ ਤੋਂ ਪੁੱਛਗਿੱਛ ਨਹੀਂ ਕੀਤੀ । ਇਸ ਪਟੀਸ਼ਨ ਵਿੱਚ ਪੁਲਿਸ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਗਏ ਹਨ ਅਤੇ ਮੰਗ ਕੀਤੀ ਗਈ ਹੈ ਕਿ ਪੁਲਿਸ ਦੀ ਰਿਪੋਰਟ ਨੂੰ ਖ਼ਾਰਜ ਕੀਤਾ ਜਾਵੇ।

ABOUT THE AUTHOR

...view details