ਮੁੰਬਈ: ਕੁਝ ਦਿਨ ਪਹਿਲਾਂ ਗਨੇਸ਼ ਅਚਾਰੀਆ 'ਤੇ 33 ਸਾਲਾਂ ਦੀ ਔਰਤ ਨੇ ਮਹਾਰਾਸ਼ਟਰਾਂ ਦੀ ਅੰਬੋਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕੀਤੀ ਸੀ, ਜਿਸ 'ਚ ਗਨੇਸ਼ ਅਚਾਰੀਆ 'ਤੇ ਜਬਰਦਸਤੀ 'ਅਡਲਟ ਵੀਡੀਓ' ਦਿਖਾਉਣ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਸਾਬਕਾ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਆਪਣੀ ਰਾਏ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ, ਕੋਰੀਓਗ੍ਰਾਫ਼ਰ ਗਨੇਸ਼ ਅਚਾਰੀਆ ਦਾ ਬਾਲੀਵੁੱਡ ਤੇ ਹੋਰ ਫਿਲਮ ਇੰਡਸਟਰੀ ਵੱਲੋਂ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਰਿਪੋਰਟ ਦੇ ਮੁਤਾਬਕ ਤਨੁਸ਼੍ਰੀ ਦੱਤਾ ਨੇ ਕਿਹਾ ਕਿ, 'ਹੁਣ ਸਮਾਂ ਆ ਗਿਆ ਹੈ ਕਿ ਬਾਲੀਵੁੱਡ ਤੇ ਹੋਰ ਭਾਰਤੀ ਫਿਲਮ ਇੰਡਸਟਰੀ ਕੋਰੀਓਗ੍ਰਾਫਰ ਗਨੇਸ਼ ਅਚਾਰੀਆ ਦਾ ਪੂਰੀ ਤਰ੍ਹਾਂ ਬਾਈਕਾਟ ਕਰੇ। ਮਰਦ ਸੁਪਰਸਟਾਰਾਂ ਦੇ ਪਿੱਛੇ ਇਹ ਲੋਕ ਲੁੱਕਦੇ ਹਨ ਤੇ ਆਹੁਦੇ ਦੀ ਗਲਤ਼ ਵਰਤੋਂ ਕਰ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਇਹ ਲੋਕ ਨਵੇਂ ਵਣਜ ਨੂੰ ਪਰੇਸ਼ਾਨ ਕਰਕੇ ਉਨ੍ਹਾਂ ਦਾ ਫਾਇਦਾ ਵੀ ਚੁੱਕਦੇ ਹਨ।'
ਦੱਸ ਦਈਏ ਕਿ 'me too' 'ਚ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਕੋਰੀਓਗ੍ਰਾਫਰ ਗਨੇਸ਼ ਅਚਾਰੀਆ 'ਤੇ ਦੋਸ਼ ਲਗਾਇਆ ਸੀ ਕਿ ਗਨੇਸ਼ ਅਚਾਰੀਆ ਝੁਠੀ ਅਫਵਾਹਾਂ ਉਡਾ ਕੇ, ਉਸ ਦੇ ਪੇਸ਼ੇ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਸੀ।