ਮੁੰਬਈ : ਤਨੁਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਜਾਣ ਮਗਰੋਂ ਪੁਲਿਸ ਜਾਂਚ ਵਿੱਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਉੱਤੇ ਤਨੁਸ਼੍ਰੀ ਦੱਤਾ ਨੇ ਰੋਸ ਪ੍ਰਗਟ ਕੀਤਾ ਹੈ।
ਪਿਛਲੇ ਸਾਲ ਮੀ ਟੂ ਮੁਹਿੰਮ ਤਹਿਤ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉੱਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਉੱਤੇ ਤਨੁਸ਼੍ਰੀ ਦੱਤਾ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ। ਤਨੁਸ਼੍ਰੀ ਨੇ ਇਸ ਮਾਮਲੇ ਉੱਤੇ ਬਿਆਨ ਦਿੰਦੇ ਹੋਏ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਸੂਤਰਾਂ ਮੁਤਾਬਕ ਤਨੁਸ਼੍ਰੀ ਨੇ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਜਾਣਕਾਰੀ ਮਿਲਦੇ ਹੀ ਬਿਆਨ ਦਿੰਦੇ ਹੋਏ ਕਿਹਾ , " ਭ੍ਰਿਸ਼ਟ ਪੁਲਿਸ ਬਲ ਅਤੇ ਕਾਨੂੰਨ ਵਿਵਸਥਾ ਨੇ ਵੀ ਸਭ ਤੋਂ ਭ੍ਰਿਸ਼ਟ ਵਿਅਕਤੀ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦਿੱਤੀ ਹੈ। ਜਿਸ ਉੱਤੇ ਪਹਿਲਾਂ ਤੋਂ ਹੀ ਇੰਡਸਟਰੀ ਨਾਲ ਜੁੜੀ ਕਈ ਮਹਿਲਾਵਾਂ ਡਰਾਵਾ ਦੇਣ, ਧਮਕੀ ਦੇਣ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਚੁੱਕਿਆਂ ਹਨ।