ਪੰਜਾਬ

punjab

ETV Bharat / sitara

ਫ਼ਿਲਮਾਂ ਤੋਂ ਬਾਅਦ ਤਮੰਨਾ ਦੀ ਵੈੱਬ ਸੀਰੀਜ਼ ਵਿੱਚ ਐਂਟਰੀ! - The November Story Web Series

ਤਮੰਨਾ ਭਾਟੀਆ ਛੇਤੀ ਹੀ ਤਾਮਿਲ ਵੈੱਬ ਸੀਰੀਜ਼ 'ਦਿ ਨਵੰਬਰ ਸਟੋਰੀ' ਦੇ ਨਾਲ ਵੈੱਬ ਸੀਰੀਜ਼ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਰਾਮ ਸੁਬਰਾਮਨੀਅਨ ਵੱਲੋਂ ਨਿਰਦੇਸ਼ਿਤ ਸੀਰੀਜ਼ 'ਚ ਅਦਾਕਾਰਾ ਫ਼ੀਚਰ ਕਰੇਗੀ।

Tamannaah Bhatia , Tamannaah Bhatia web series
ਫ਼ੋਟੋ

By

Published : Nov 29, 2019, 2:16 PM IST

ਮੁੰਬਈ: ਅਦਾਕਾਰਾ ਤਮੰਨਾ ਭਾਟੀਆ ਵੈੱਬ ਸੀਰੀਜ਼ 'ਚ ਆਪਣੀ ਸ਼ੁਰੂਆਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਅਦਾਕਾਰਾ ਜੋ ਤੇਲਗੂ ਅਤੇ ਤਾਮਿਲ ਫ਼ਿਲਮਾਂ 'ਚ ਇੱਕ ਸਟਾਰ ਹੈ। ਉਹ ਵੈੱਬ ਸੀਰੀਜ਼ 'ਚ ਫ਼ੀਚਰ ਕਰੇਗੀ, ਇਹ ਵੈੱਬ ਸੀਰੀਜ਼ ਤਾਮਿਲ 'ਚ ਰੀਲੀਜ਼ ਹੋਵੇਗੀ। ਦੱਸ ਦਈਏ ਕਿ ਤਮੰਨਾ ਭਾਟੀਆ ਦੀ ਇਸ ਵੈੱਬ ਸੀਰੀਜ਼ ਦਾ ਸਿਰਲੇਖ 'ਦਿ ਨਵੰਬਰ ਸਟੋਰੀ' ਹੈ। ਇਸ ਵੈੱਬ ਸੀਰੀਜ਼ ਵਿੱਚ 'ਪਿਤਾ ਅਤੇ ਬੇਟੀ ਦੇ ਰਿਸ਼ਤੇ ਦੀ ਕਹਾਣੀ ਵਿਖਾਈ ਜਾਵੇਗੀ। ਬੇਟੀ ਦਾ ਕਿਰਦਾਰ ਤਮੰਨਾ ਵੱਲੋਂ ਨਿਭਾਇਆ ਜਾਵੇਗਾ ਅਤੇ ਦੋਸ਼ੀ ਪਿਤਾ ਦਾ ਕਿਰਦਾਰ ਜੀਏਮ ਕੁਮਾਰ ਵੱਲੋਂ ਨਿਭਾਇਆ ਜਾਵੇਗਾ। ਇਸ ਵੈੱਬ ਸੀਰੀਜ਼ 'ਚ ਬੇਟੀ ਆਪਣੇ ਪਿਤਾ ਦਾ ਮਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹੈ।

ਇੱਕ ਇੰਟਰਵਿਊ 'ਚ ਤਮੰਨਾ ਆਖਦੀ ਹੈ, "ਓਟੀਟੀ ਪਲੈਟਫ਼ਾਰਮ ਵੀ ਨਿਪੁੰਨ ਅਦਾਕਾਰਾਂ ਦੇ ਲਈ ਨਵੇਂ ਖੇਡ ਦਾ ਮੈਦਾਨ ਹੈ, ਜਿਵੇਂ ਦੋ ਘੰਟੇ 'ਚ ਸਿਨੇਮਾਈ ਸਮਾਂ ਸੀਮਾ ਦੇ ਬਾਹਰ ਜ਼ਿਆਦਾ ਚੁਣੌਤੀਪੂਰਨ ਭੂਮਿਕਾਵਾਂ ਦੇ ਨਾਲ ਮੈਦਾਨ ਨੂੰ ਤੋੜਣ ਦੇ ਲਈ ਖੁਦ ਨੂੰ ਵੇਖਣਾ।"

ਹੋਰ ਪੜ੍ਹੋ: 'ਦਬੰਗ 3': 'ਮੁਨਾ ਬਦਨਾਮ' ਦਾ ਟੀਜ਼ਰ ਆਊਟ,ਸਲਮਾਨ ਨਾਲ ਨਜ਼ਰ ਆਈ ਵਾਰਿਨਾ ਹੁਸੈਨ

ਇਸ ਵੈੱਬ ਸੀਰੀਜ਼ ਬਾਰੇ ਆਪਣੇ ਵਿਚਾਰ ਦੱਸਦੇ ਹੋਏ ਤਮੰਨਾ ਨੇ ਕਿਹਾ, "ਮੇਰੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਇਹ ਸਹੀ ਮਾਧਿਅਮ ਹੈ ਕਿਉਂਕਿ ਇਹ ਲਗਭਗ ਇੱਕ ਵਾਰ 'ਚ ਪੰਜ ਫ਼ਿਲਮਾਂ ਕਰਨ ਦੇ ਬਰਾਬਰ ਹੈ। ਇਸ ਕਿਰਦਾਰ ਦੇ ਵਿੱਚ ਬਹੁਤ ਕੁਝ ਹੈ ਅਤੇ ਚਰਿੱਤਰ ਨੂੰ ਢੂੰਗਾਈ ਨਾਲ ਵੇਖਿਆ ਜਾ ਸਕਦਾ ਹੈ।"

ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਰਾਮ ਸੁਬਰਾਮਨੀਅਨ ਨੇ ਕੀਤਾ ਹੈ ਅਤੇ ਇਹ ਫ਼ਿਲਮ ਆਨੰਦ ਵਿਕਟਨ ਸਮੂਹ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਇਹ ਸੀਰੀਜ਼ ਹੋਟਸਟਾਰ 'ਤੇ ਨਸ਼ਰ ਹੋਵੇਗੀ।

ABOUT THE AUTHOR

...view details