ਮੁੰਬਈ: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦਾ ਬੇਟਾ ਤੈਮੂਰ ਅਲੀ ਖ਼ਾਨ ਇੰਟਰਨੈਟ ਉੱਤੇ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਇਸ ਵਾਰ ਤੈਮੂਰ ਦੀ ਇੱਕ ਵੀਡੀਓ ਸੁਰਖੀਆਂ ਬਟੋਰ ਰਹੀ ਹੈ।
ਇਸ ਵੀਡੀਓ ਵਿੱਚ ਤੈਮੂਰ ਏਅਰ ਬਲੋਅਰ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤੈਮੂਰ ਦਾ ਇਹ ਵੀਡੀਓ ਉਸ ਦੇ ਫੈੱਨਜ਼ ਕਲੱਬ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੈਮੂਰ ਕਰੀਨਾ ਅਤੇ ਸੈਫ ਦੇ ਫ਼ੋਟੋਸ਼ੂਟ ਦੌਰਾਨ ਸੈੱਟ ‘ਤੇ ਮਸਤੀ ਕਰ ਰਹੇ ਹਨ।