ਪੰਜਾਬ

punjab

ETV Bharat / sitara

ਸ਼ੁਰੂ ਵਿੱਚ ਤਾਹਿਰਾ ਨੂੰ ਆਯੂਸ਼ਮਾਨ ਦੇ ਬੋਲਡ ਸੀਨਜ਼ ਨਹੀਂ ਸਨ ਪਸੰਦ - Ayushman khurana news

ਤਾਹਿਰਾ ਕਸ਼ਯਪ ਨੇ ਕਿਹਾ ਕਿ ਜਦੋਂ ਆਯੂਸ਼ਮਾਨ ਖ਼ੁਰਾਨਾ ਨੇ ਫ਼ਿਲਮ 'ਵਿੱਕੀ ਡੋਨਰ' ਕੀਤੀ ਸੀ ਤਾਂ ਉਸ ਫ਼ਿਲਮ 'ਚ ਆਯੂਸ਼ਮਾਨ ਖ਼ੁਰਾਨਾ ਅਤੇ ਯਾਮੀ ਗੌਤਮ ਦੇ ਬੋਲਡ ਸੀਨਜ਼ ਨੂੰ ਵੇਖ ਕੇ ਉਹ ਡਰ ਗਈ ਸੀ।

ਫ਼ੋਟੋ

By

Published : Nov 16, 2019, 11:46 PM IST

ਮੁੰਬਈ : ਫਿਲਮ ਨਿਰਮਾਤਾ ਤਾਹਿਰਾ ਕਸ਼ਯਪ ਦੀ ਆਪਣੇ ਪਤੀ ਅਦਾਕਾਰ ਆਯੂਸ਼ਮਾਨ ਖ਼ੁਰਾਨਾ ਨਾਲ ਸਾਂਝ ਨੂੰ ਹਰ ਕੋਈ ਪਿਆਰ ਕਰਦਾ ਹੈ। ਤਾਹਿਰਾ ਅਕਸਰ ਆਪਣੇ ਪਤੀ ਦੀ ਅਦਾਕਾਰੀ ਜਾਂ ਫ਼ਿਲਮਾਂ ਬਾਰੇ ਗੱਲ ਕਰਦੀ ਹੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਤਾਹਿਰਾ ਨੇ ਕਿਹਾ ਹੈ ਕਿ ਫ਼ਿਲਮਾਂ ਵਿੱਚ ਉਹ ਆਯੂਸ਼ਮਾਨ ਖ਼ੁਰਾਨਾ ਦੇ ਬੋਲਡ ਸੀਨਜ਼ ਨੂੰ ਵੇਖ ਕੇ ਸ਼ੁਰੂ ਵਿਚ ਅਸਹਿਜ ਮਹਿਸੂਸ ਕਰਦੀ ਸੀ, ਪਰ ਹੁਣ ਉਸ ਨੇ ਇਸ ਭਾਵਨਾ ਉੱਤੇ ਕੰਟਰੋਲ ਕਰਨਾ ਸਿੱਖ ਲਿਆ ਹੈ।

ਤਹਿਰਾ ਨੇ ਕਿਹਾ ਹੈ ਕਿ ਜਦੋਂ ਆਯੂਸ਼ਮਾਨ ਨੇ 'ਵਿੱਕੀ ਡੋਨਰ' ਕੀਤੀ ਸੀ ਤਾਂ ਉਸ ਵੇਲੇ ਯਾਮੀ ਗੌਤਮ ਦੇ ਨਾਲ ਆਯੂਸ਼ਮਾਨ ਖੁਰਾਨਾ ਦੇ ਬੋਲਡ ਸੀਨਜ਼ ਨੂੰ ਵੇਖ ਕੇ ਉਹ ਅਸੁਰੱਖਿਅਤ ਹੋ ਗਈ ਸੀ।

ਤਾਹਿਰਾ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਇਸ ਸੋਚ ਨੂੰ ਬਦਲਿਆ ਅਤੇ ਫ਼ਿਲਮ 'ਅੰਧਾਧੁਨ' ਵੇਲੇ ਉਸ ਨੇ ਖ਼ੁਦ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਆਯੂਸ਼ਮਾਨ ਅਤੇ ਰਾਧਿਕਾ ਆਪਟੇ ਦੇ ਬੋਲਡ ਸੀਨਜ਼ 'ਚ ਕੁੱਝ ਕਮੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਤਾਹਿਰਾ ਨੇ ਫ਼ਿਲਮ 'ਬਾਲਾ' ਬਾਰੇ ਪ੍ਰਤੀਕੀਰਿਆ ਦਿੱਤੀ। ਤਾਹਿਰਾ ਨੇ ਕਿਹਾ ਕਿ ਇਹ ਇੱਕ ਚੰਗੀ ਅਤੇ ਇਮਾਨਦਾਰ ਫ਼ਿਲਮ ਹੈ। ਦੇਖਣੀ ਤਾਂ ਬਣਦੀ ਹੈ।

ABOUT THE AUTHOR

...view details