ਮੁੰਬਈ: ਫਿਲਮ ਉਦਯੋਗ ਵਿੱਚ 30 ਸਾਲ ਕਰਨ ਉੱਤੇ ਮਸ਼ਹੂਰ ਅਦਾਕਾਰਾ ਤੱਬੂ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਗੌਰਵ ਅਤੇ ਧੰਨਵਾਦ ਜਤਾਉਣ ਦਾ ਪਲ ਹੈ। ਤਬਸੁਮ ਫਾਤਿਮਾ ਹਾਸ਼ਮੀ (Tabassum Fatima Hashmi) ਨੂੰ ਪਰਦੇ ਉੱਤੇ ਤੱਬੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ 1985 ਵਿੱਚ ਆਈ ਫਿਲਮ ਹਮ ਨੌਜਵਾਨ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਦੇਵ ਆਨੰਦ ਦੀ ਧੀ ਦਾ ਕਿਰਦਾਰ ਨਿਭਾਇਆ ਸੀ।
ਬਾਲਗ ਦੇ ਰੂਪ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਤੇਲੁਗੁ ਭਾਸ਼ਾ ਵਿੱਚ ਬਣੀ ਕੁਲੀ ਨੰਬਰ 1 ਸੀ ਜਿਸ ਵਿੱਚ ਉਨ੍ਹਾਂ ਦੇ ਨਾਲ ਵੈਂਕਟੇਸ਼ ਡੱਗਗੁਬਾਤੀ ਨੇ ਅਦਾਕਾਰੀ ਕੀਤੀ ਸੀ। ਇਹ ਫਿਲਮ ਤੀਸ ਸਾਲ ਪਹਿਲਾ 12 ਜੁਲਾਈ ਨੂੰ ਰਿਲੀਜ ਹੋਈ ਸੀ। ਸੋਮਵਾਰ ਰਾਤ ਇੰਸਟਾਗ੍ਰਾਮ ਉੱਤੇ ਲਿਖੀ ਇੱਕ ਪੋਸਟ ਵਿੱਚ 49 ਸਾਲਾ ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਥੋੜਾ ਵਿਸ਼ਵਾਸ ਤੋਂ ਪਰੇ ਹੈ ਕਿ ਉਨ੍ਹਾਂ ਨੇ ਫਿਲਮ ਉਦਯੋਗ ਵਿੱਚ ਇੰਨੇ ਲੰਬੇ ਸਮੇਂ ਤੱਕ ਕੰਮ ਕੀਤਾ।
ਫਿਲਮ ਦੀ ਵੀਡੀਓ ਕਿਲੱਪ ਦੇ ਨਾਲ ਤੱਬੂ ਨੇ ਲਿਖਿਆ, ਮੇਰੀ ਪਹਿਲੀ ਫਿਲਮ 30 ਸਾਲ ਪਹਿਲਾ ਰਿਲੀਜ ਹੋਈ ਸੀ ਅਤੇ ਇਹ ਥੋੜੇ ਵਿਸ਼ਵਾਸ ਤੋਂ ਪਰੇ ਅਤੇ ਪੂਰੀ ਤਰ੍ਹਾਂ ਨਾਲ ਭਾਵੁਕ ਹੋਣ ਵਾਲੀ ਗੱਲ ਹੈ ਕਿ ਇਹ ਮਾਣ ਕਰਨ ਵਾਲਾ ਅਤੇ ਧੰਨਵਾਦ ਜਤਾਉਣ ਵਾਲਾ ਪਲ ਹੈ।