ਮੁੰਬਈ: ਨਿਰਦੇਸ਼ਕ ਅਨੁਭਵ ਸਿਨਹਾ ਦੀਆਂ ਫ਼ਿਲਮਾਂ 'ਮੁਲਕ' ਅਤੇ 'ਆਰਟੀਕਲ 15' ਨੇ ਭਾਰਤੀ ਸਮਾਜ ਲਈ ਸੰਦੇਸ਼ ਦੇਣ ਦਾ ਕੰਮ ਕੀਤਾ ਸੀ। ਇੱਕ ਪਾਸੇ 'ਮੁਲਕ' ਫ਼ਿਰਕਾਪ੍ਰਸਤੀ ਦੇ ਮੁੱਦੇ 'ਤੇ ਬਣੀ ਸੀ ਦੂਜੇ ਪਾਸੇ 'ਆਰਟੀਕਲ 15' ਫ਼ਿਲਮ ਵਿੱਚ ਭੇਦਭਾਵ ਦੀ ਸਮੱਸਿਆ ਨੂੰ ਵਿਖਾਇਆ ਗਿਆ ਸੀ। ਹੁਣ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਥੱਪੜ' ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦੀ ਪਹਿਲੀ ਲੁੱਕ ਰਿਲੀਜ਼ ਹੋ ਚੁੱਕੀ ਹੈ।
ਫ਼ਿਲਮ 'ਥੱਪੜ' ਦੀ ਪਹਿਲੀ ਲੁੱਕ ਹੋਈ ਰਿਲੀਜ਼, ਕੱਲ੍ਹ ਆਵੇਗਾ ਟ੍ਰੇਲਰ - latest bollywood news
ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਥੱਪੜ' ਦਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ‘ਮੁਲਕ’ ਤੋਂ ਬਾਅਦ ਤਾਪਸੀ ਅਤੇ ਅਨੁਭਵ ਸਿਨਹਾ ਦੂਜੀ ਵਾਰ ਇਸ ਫ਼ਿਲਮ ਰਾਹੀਂ ਇੱਕਠੇ ਕੰਮ ਕਰ ਰਹੇ ਹਨ।
ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਥੱਪੜ' ਦੇ ਪੋਸਟਰ ਵਿੱਚ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਨੇ ਤਾਪਸੀ ਦੇ ਮੂੰਹ 'ਤੇ ਜ਼ੋਰਦਾਰ 'ਥੱਪੜ' ਮਾਰਿਆ ਹੋਵੇ। ਪੋਸਟਰ 'ਚ ਤਾਪਸੀ ਦੇ ਮੂੰਹ 'ਤੇ ਹੈਰਾਨਗੀ ਅਤੇ ਦਰਦ ਦੇ ਮਿਲੇ-ਜੁਲੇ ਐਕਸਪ੍ਰੇਸ਼ਨ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਤਾਪਸੀ ਨੇ ਲਿਖਿਆ, "ਕੀ ਏ ਬਸ ਇੰਨੀ ਕੁ ਗੱਲ ਹੈ ? ਕੀ ਪਿਆਰ 'ਚ ਇਹ ਵੀ ਜਾਇਜ਼ ਹੈ? ਇਹ 'ਥੱਪੜ' ਦੀ ਪਹਿਲੀ ਝਲਕ ਹੈ।"
ਫ਼ਿਲਮ ਦਾ ਟ੍ਰੇਲਰ 31 ਜਨਵਰੀ ਨੂੰ ਰਿਲੀਜ਼ ਹੋਵੇਗਾ। ਹਾਲਾਂਕਿ ਅਜੇ ਇਸ ਫ਼ਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਨੁਭਵ ਦੀ ਇਸ ਫ਼ਿਲਮ ਦਾ ਕੰਟੈਂਟ ਵਧੀਆ ਹੋਵੇਗਾ। ਫ਼ਿਲਮ 'ਚ ਤਾਪਸੀ ਤੋਂ ਇਲਾਵਾ ਰਤਨਾ ਪਾਠਕ ਸ਼ਾਹ, ਮਾਨਵ ਕੌਲ,ਦਿਆ ਮਿਰਜ਼ਾ,ਤਨਵੀ ਆਜਮੀ ਅਤੇ ਰਾਮ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਤੋਂ ਇਲਾਵਾ ਤਾਪਸੀ ਫ਼ਿਲਮ 'ਸ਼ਾਬਾਸ਼ ਮਿੱਠੂ' ਵਿੱਚ ਵੀ ਨਜ਼ਰ ਆਵੇਗੀ।