ਮੁੰਬਈ: ਅਦਾਕਾਰਾ ਤਾਪਸੀ ਪੰਨੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਕਿਸੇ ਨਵੀਂ ਬਾਇਓਪਿਕ ਵਿੱਚ ਅੰਮ੍ਰਿਤਾ ਪ੍ਰੀਤਮਦਾ ਕਿਰਦਾਰ ਨਿਭਾ ਰਹੀ ਹੈ। ਮੰਗਲਵਾਰ ਨੂੰ ਤਾਪਸੀ ਨੇ ਦਿੱਗਜ ਲੇਖਿਕਾ ਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਨੂੰ ਦੇਖ ਕੇ ਮੀਡੀਆ ਨੇ ਇਹ ਅਨੁਮਾਨ ਲਗਾਇਆ ਕਿ ਤਾਪਸੀ ਅਨੁਭਵ ਸਿਨਹਾ ਦੀ ਫ਼ਿਲਮ 'ਥੱਪੜ' ਵਿੱਚ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ।
ਹੋਰ ਪੜੋ: ਤਾਪਸੀ ਨੇ ਕਸਿਆ 'ਕਬੀਰ ਸਿੰਘ' 'ਤੇ ਤੰਜ, ਹੋਈ ਟ੍ਰੋਲ ਦਾ ਸ਼ਿਕਾਰ
ਹਾਲਾਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਤਾਪਸੀ ਅੰਮ੍ਰਿਤਾ ਦੇ ਕਿਰਦਾਰ ਨੂੰ ਨਹੀਂ ਨਿਭਾ ਰਹੀ ਹੈ। ਤਾਪਸੀ ਨੇ ਪੱਤਰਕਾਰਾਂ ਨੂੰ ਦੱਸਿਆ," ਇਹ ਬੇਹੱਦ ਦੁੱਖ ਵਾਲੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਨੇ ਤਾਂ ਮੇਰਾ ਟਵੀਟ ਪੜ੍ਹਨ ਦੀ ਸੋਚੀ ਨਹੀਂ ਤੇ ਨਾ ਹੀ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਾ ਪ੍ਰੀਤਮਦੀ ਪੋਸਟ ਤੋਂ ਪਹਿਲਾ ਮੈਂ ਜੋ ਪੋਸਟ ਕੀਤੀ ਸੀ ਉਨ੍ਹਾਂ ਦੋਨਾਂ ਦਾ ਕੋਈ ਆਪਸ ਵਿੱਚ ਸੰਬਧ ਨਹੀਂ ਹੈ। ਇਹ ਦੁੱਖ ਦੀ ਗੱਲ ਹੈ ਕਿ ਮੈਨੂੰ ਇਸ ਤੇ ਸੱਪਸ਼ਟ ਰੂਪ ਨਾਲ ਇਸ ਬਾਰੇ ਦੱਸਣਾ ਪੈ ਰਿਹਾ ਹੈ।"