ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੀ ਆਉਣ ਵਾਲੀ ਫ਼ਿਲਮ 'ਥੱਪੜ' ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ। ਹਾਲ ਹੀ ਵਿੱਚ ਤਾਪਸੀ ਨੇ ਆਪਣੀ ਫ਼ਿਲਮ 'ਥੱਪੜ' ਦੇ ਦੂਸਰੇ ਟ੍ਰੇਲਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਵੀਡੀਓ ਰਿਪੋਰਟ ਕਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ ਤਾਪਸੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਵੀ ਇਸ ਪਲ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਕੁਝ ਚੀਜ਼ਾਂ ਵਿੱਚ ਬਦਲਾਅ ਲਿਆਉਣ ਲਈ ਇੱਕ ਸ਼ਕਤੀਸ਼ਾਲੀ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ। ਦੇਖੋਂ ਥੱਪੜ ਟ੍ਰੇਲਰ #2,!"
ਹੋਰ ਪੜ੍ਹੋ: ਯੁਗਾਂਡਾ ਦੇ ਕਲਾਕਾਰ ਨੇ ਪੰਜਾਬੀ ਕਲਾਕਾਰਾਂ ਨਾਲ ਪਾਇਆ ਭੰਗੜਾ
ਇਸ ਧਮਾਕੇਦਾਰ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਤਾਪਸੀ ਆਪਣੇ ਪਤੀ ਨਾਲ ਰਹਿੰਦੀ ਹੈ, ਤੇ ਇੱਕ ਡਿਨਰ ਪਾਰਟੀ ਦੌਰਾਨ ਤਾਪਸੀ ਦਾ ਪਤੀ ਉਸ ਦਾ ਅਪਮਾਨ ਕਰਦਾ ਹੈ ਤੇ ਥੱਪੜ ਮਾਰ ਕੇ ਆਪਣਾ ਗੁੱਸਾ ਕੱਢਦਾ ਹੈ।
ਇਸ ਤੋਂ ਬਾਅਦ ਤਾਪਸੀ ਕੈਮਰੇ ਵਿੱਚ ਦੇਖ ਇੱਕ ਸੁਨੇਹਾ ਦਿੰਦੀ ਹੈ। ਉਹ ਦਰਸ਼ਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਯੂਟਿਊਬ ਨੂੰ ਟ੍ਰੇਲਰ ਦੀ ਰਿਪੋਰਟ ਕਰਨ ਲਈ ਕਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਇਸ ਟ੍ਰੇਲਰ ਦੀ ਇੱਕ ਤੋਂ ਜ਼ਿਆਦਾ ਵਾਰ ਰਿਪੋਰਟ ਹੋਵੇਗੀ ਤਾਂ ਇਸ ਨੂੰ ਹਟਾ ਦਿੱਤਾ ਜਾਵੇਗਾ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਇਆ ਨਵਾਂ ਵਿਵਾਦ !
ਫ਼ਿਲਮ 'ਚ ਤਾਪਸੀ ਤੋਂ ਇਲਾਵਾ ਰਤਨਾ ਪਾਠਕ ਸ਼ਾਹ, ਮਾਨਵ ਕੌਲ,ਦਿਆ ਮਿਰਜ਼ਾ,ਤਨਵੀ ਆਜਮੀ ਅਤੇ ਰਾਮ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਵੇਗੀ।