ਪੰਜਾਬ

punjab

ETV Bharat / sitara

ਰਫ਼ਤਾਰ ਨੂੰ ਦੇਵੇਗੀ ਮਾਤ ਤਾਪਸੀ ਪੰਨੂ - ਤਾਪਸੀ ਪਨੂੰ

ਤਾਪਸੀ ਦੀ ਨਵੀਂ ਫ਼ਿਲਮ 'ਰਸ਼ਮੀ ਰੌਕੇਟ' ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਵਿੱਚ ਤਾਪਸੀ ਪੰਨੂ ਕੱਚੇ ਮੈਦਾਨ ਤੇ ਭੱਜਦੀ ਨਜ਼ਰ ਆ ਰਹੀ ਹੈ। ਇਸ ਪੋਸਟਰ ਨੂੰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਜਾਣਕਾਰੀ ਦਿੱਤੀ ਹੈ।

ਫ਼ੋਟੋ

By

Published : Aug 30, 2019, 2:56 PM IST

ਮੁੰਬਈ: ਅਕਸ਼ੇ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਤੋਂ ਬਾਅਦ ਤਾਪਸੀ ਪੰਨੂ ਹੁਣ ਇੱਕ ਨਵੇਂ ਮਿਸ਼ਨ ਲਈ ਤਿਆਰ ਹੈ। ਅਕਸ਼ੇ ਕੁਮਾਰ ਨੇ ਤਾਪਸੀ ਦੇ ਇਸ ਮਿਸ਼ਨ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਫ਼ੋਟੋ

ਤਾਪਸੀ ਦਾ ਇਹ ਨਵਾਂ ਮਿਸ਼ਨ 'ਰਸ਼ਮੀ ਰੌਕੇਟ' ਹੈ ਜਿਸ ਦਾ ਮੋਸ਼ਨ ਪੋਸਟਰ ਜਾਰੀ ਹੋ ਗਿਆ ਹੈ। ਇਸ ਪੋਸਟਰ ਦੇ ਟੀਜ਼ਰ ਨੂੰ ਸਾਂਝਾ ਕਰਦਿਆਂ ਅਕਸ਼ੇ ਕੁਮਾਰ ਨੇ ਲਿਖਿਆ-ਇਹ ਰੌਕੇਟ ਟਰੈਕ 'ਤੇ ਆਪਣੇ ਅਗਲੇ ਮਿਸ਼ਨ ਲਈ ਤਿਆਰ ਹੈ। ਰਸ਼ਮੀ ਰੌਕੇਟ ਵਿੱਚ ਤਾਪਸੀ ਦੇ ਕਿਰਦਾਰ ਦੀ ਝਲਕ ਨੂੰ ਦਿਖਾਇਆ ਗਿਆ ਹੈ। ਮੋਸ਼ਨ ਪੋਸਟਰ ਤੋਂ ਪਤਾ ਚੱਲਦਾ ਹੈ ਕਿ ਫ਼ਿਲਮ ਵਿੱਚ ਤਾਪਸੀ ਦੇ ਕਿਰਦਾਰ ਦਾ ਨਾਮ ਰਸ਼ਮੀ ਹੈ ਅਤੇ ਉਸ ਦੀ ਰਫ਼ਤਾਰ ਜਲਦੀ ਹੋਣ ਕਾਰਨ ਉਸ ਨੂੰ ਰਸ਼ਮੀ ਰੌਕੇਟ ਕਿਹਾ ਜਾਵੇਗਾ ਹੈ।

ਫ਼ੋਟੋ

ਹੋਰ ਪੜ੍ਹੋ : ਤਾਪਸੀ ਨੇ ਕਸਿਆ 'ਕਬੀਰ ਸਿੰਘ' 'ਤੇ ਤੰਜ, ਹੋਈ ਟ੍ਰੋਲ ਦਾ ਸ਼ਿਕਾਰ

ਤਾਪਸੀ ਨੇ ਵੀ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ ਅਤੇ ਕਿਰਦਾਰ ਬਾਰੇ ਲਿਖਿਆ ਹੈ। ਉਹ ਅੜੀਅਲ ਅਤੇ ਨਿਡਰ ਕਿਰਦਾਰ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਰਸ਼ਮੀ ਰੌਕੇਟ ਗੁਜਰਾਤ ਦੇ ਇੱਕ ਖੇਤਰ ਦੀ ਇੱਕ ਬਹੁਤ ਤੇਜ਼ੀ ਨਾਲ ਚੱਲਣ ਵਾਲੀ ਕੁੜੀ ਰਸ਼ਮੀ ਦੀ ਕਹਾਣੀ ਹੈ। ਫ਼ਿਲਮ ਦਾ ਨਿਰਦੇਸ਼ਨ ਆਕਰਸ਼ ਖੁਰਾਨਾ ਕਰ ਰਹੇ ਹਨ। ਇਸ ਤੋਂ ਪਹਿਲਾਂ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ 'ਤੇ ਤਾਪਸੀ ਨੇ ਕਈ ਟਵੀਟਾਂ ਰਾਹੀਂ ਆਪਣੇ ਕਿਰਦਾਰ ਨੂੰ ਪੇਸ਼ ਕੀਤਾ ਸੀ। ਤਾਪਸੀ ਦੀ ਲੁੱਕ ਅਤੇ ਗੇਟਅਪ ਕਾਚ ਦੇ ਖੇਤਰ ਦੀਆਂ ਪੇਂਡੂ ਕੁੜੀਆਂ ਵਰਗਾ ਹੈ।

ਤਾਪਸੀ ਨੇ ਬਾਲੀਵੁੱਡ ਵਿੱਚ ਆਪਣੇ ਲਈ ਇੱਕ ਮਜ਼ਬੂਤ ​​ਜਗ੍ਹਾ ਬਣਾਈ ਹੈ। ਇਸ ਸਾਲ ਉਸ ਦੀ ਫ਼ਿਲਮ 'ਬਦਲਾ' ਅਤੇ ਫਿਰ 'ਮਿਸ਼ਨ ਮੰਗਲ' ਬਾਕਸ ਆਫਿਸ 'ਤੇ ਸਫ਼ਲ ਰਹੀ ਹੈ। ਤਾਪਸੀ ਹਰਿਆਣਵੀ ਨਿਸ਼ਾਨੇਬਾਜ਼ ਦਾਦੀ ਦੀ ਬਾਇਓਪਿਕ ਫ਼ਿਲਮ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਭੂਮੀ ਪੇਡਨੇਕਰ ਉਸ ਦੇ ਨਾਲ ਪੈਰਲਲ ਲੀਡ ਰੋਲ ਵਿੱਚ ਨਜ਼ਰ ਆਵੇਗੀ।

ABOUT THE AUTHOR

...view details