ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਰੱਖਦੀ ਹੈ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਪਸੀ ਪੰਨੂ ਨੇ ਟਵੀਟ ਕਰ ਆਪਣੇ ਬਿਜਲੀ ਦੇ ਬਿੱਲਾਂ ਨੂੰ ਵੀ ਸਾਂਝਾ ਕੀਤਾ ਹੈ।
ਦਰਅਸਲ, ਬਿਜਲੀ ਦਾ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ। ਅਦਾਕਾਰਾ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਲੌਕਾਡਾਊਨ ਨੂੰ 3 ਮਹੀਨੇ ਹੋਏ ਹਨ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਪਿਛਲੇ ਮਹੀਨੇ ਅਪਾਰਟਮੈਂਟ ਵਿੱਚ ਕਿਹੜਾ ਉਪਕਰਣ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਾਂ ਲਿਆਇਆ ਹੈ, ਜਿਸ ਨਾਲ ਮੇਰਾ ਬਿਜਲੀ ਦਾ ਬਿੱਲ ਇੰਨਾ ਵਧ ਗਿਆ ਹੈ।" ਇਸਦੇ ਨਾਲ ਹੀ ਉਨ੍ਹਾਂ ਨੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਲੈਂਦੇ ਹੋ।