ਪੰਜਾਬ

punjab

By

Published : May 30, 2020, 8:06 PM IST

ETV Bharat / sitara

ਤਾਪਸੀ ਪਨੂੰ ਦੀ ਦਾਦੀ ਦਾ ਹੋਇਆ ਦੇਹਾਂਤ, ਅਦਾਕਾਰਾ ਨੇ ਜਤਾਇਆ ਦੁੱਖ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਇਸ ਜਨਰੇਸ਼ਨ ਦਾ ਆਖ਼ਰੀ ਵਿਅਕਤੀ ਸਾਨੂੰ ਛੱਡ ਕੇ ਚੱਲੀ ਗਈ ਹੈ, ਉਨ੍ਹਾਂ ਦੇ ਜਾਣ ਦਾ ਘਾਟਾ ਹਮੇਸ਼ਾ ਮਹਿਸੂਸ ਹੁੰਦਾ ਰਹੇਗਾ......ਬੀਜੀ।"

taapsee pannu paternal grandmother passes away
ਤਾਪਸੀ ਪਨੂੰ ਦੀ ਦਾਦੀ ਦਾ ਹੋਇਆ ਦੇਹਾਂਤ, ਅਦਾਕਾਰਾ ਨੇ ਜਤਾਇਆ ਦੁੱਖ

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜੋ ਇੱਕ ਗੁਰਦੁਆਰਾ ਸਾਹਿਬ ਦੀ ਹੈ। ਤਸਵੀਰ ਵਿੱਚ ਅਦਾਕਾਰਾ ਦੀ ਦਾਦੀ ਦੀ ਫ਼ੋਟੋ 'ਤੇ ਫੁੱਲਾਂ ਦਾ ਹਾਰ ਚੜ੍ਹਾਇਆ ਹੋਇਆ ਦਿਖਾਈ ਦੇ ਰਿਹਾ ਹੈ।

ਹੋਰ ਪੜ੍ਹੋ: ਜਾਣੋ ਕਿਉਂ, ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਕਾਰ ਹੋਈ ਜ਼ਬਤ

ਅਦਾਕਾਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਜਨਰੇਸ਼ਨ ਦਾ ਆਖ਼ਰੀ ਵਿਅਕਤੀ ਸਾਨੂੰ ਛੱਡ ਕੇ ਚੱਲਿਆ ਗਿਆ ਹੈ, ਉਨ੍ਹਾਂ ਦੇ ਜਾਣ ਨਾਲ ਹਮੇਸ਼ਾ ਖਾਲੀਪਣ ਰਹੇਗਾ......ਬੀਜੀ।"

ਤਾਪਸੀ ਦੀ ਦਾਦੀ ਦੇ ਦੇਹਾਂਤ ਬਾਰੇ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ ਹੈ। ਅਦਾਕਾਰਾ ਦੀ ਇਸ ਪੋਸਟ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਦੀ ਦਾਦੀ ਨੂੰ ਸ਼ਰਧਾਂਜਲੀ ਦਿੱਤੀ ਹੈ।

ਜੇ ਤਾਪਸੀ ਦੇ ਫ੍ਰੰਟ ਵਰਕ ਦੀ ਗ਼ੱਲ ਕਰੀਏ ਤਾਂ ਤਾਪਸੀ ਆਖ਼ਰੀ ਵਾਰ ਫ਼ਿਲਮ 'ਥੱਪੜ' ਵਿੱਚ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਬਾਕਸ ਆਫ਼ਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।

ABOUT THE AUTHOR

...view details