ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੀਆਂ ਫ਼ਿਲਮਾਂ ਤੇ ਜ਼ਬਰਦਸਤ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ। ਹਾਲ ਹੀ ਵਿੱਚ ਤਾਪਸੀ ਪੰਨੂ ਨੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸ ਨੇ ਵਿਮੈਨ ਇਨ ਲੀਡ ਸੈਸ਼ਨ ਉੱਤੇ ਖੁੱਲ੍ਹ ਕੇ ਗੱਲ ਕੀਤੀ।
ਹੋਰ ਪੜ੍ਹੋ: ਗਾਇਕਾ ਗੂ ਹਾਰਾ ਦੀ ਮੌਤ, ਪੁਲਿਸ ਕਰ ਰਹੀ ਪੜਤਾਲ
ਪਰ ਇਸ ਦੌਰਾਨ, ਤਾਪਸੀ ਨੇ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕੀਤੀ ਸੀ, ਜਿਸ 'ਤੇ ਇੱਕ ਵਿਅਕਤੀ ਨੇ ਇਤਰਾਜ਼ ਜਤਾਉਂਦੇ ਹੋਏ ਤਾਪਸੀ ਨੂੰ ਕਿਹਾ ਕਿ ਜੇ ਤੁਸੀਂ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਹੋ, ਤਾਂ ਹਿੰਦੀ ਵਿੱਚ ਹੀ ਗੱਲ ਕਰੋ, ਜਿਸ ਤੋਂ ਬਾਅਦ ਤਾਪਸੀ ਨੇ ਉਸ ਵਿਅਕਤੀ ਨੂੰ ਕਰਾਰਾ ਜਵਾਬ ਦਿੱਤਾ। ਤਾਪਸੀ ਨੇ ਕਿਹਾ ਕਿ ਮੈਂ ਹਿੰਦੀ ਵਿੱਚ ਗੱਲ ਕਰ ਸਕਦੀ ਹਾਂ, ਪਰ ਕੀ ਇੱਥੇ ਹਰ ਕੋਈ ਹਿੰਦੀ ਸਮਝ ਸਕੇਗਾ।
ਤਾਪਸੀ ਦਾ ਇਹ ਜ਼ਬਰਦਸਤ ਜਵਾਬ ਸੁਣਦਿਆਂ ਉਸ ਵਿਅਕਤੀ ਨੇ ਕਿਹਾ ਕਿ ਉਹ ਇੱਕ ਹਿੰਦੀ ਫ਼ਿਲਮ ਅਦਾਕਾਰਾ ਹੈ। ਇਸ ਦੇ ਜਵਾਬ ਵਿੱਚ ਅਦਾਕਾਰਾ ਨੇ ਕਿਹਾ ਕਿ ਮੈਂ ਇੱਕ ਦੱਖਣੀ ਭਾਰਤੀ ਅਦਾਕਾਰਾ ਵੀ ਹਾਂ, ਹੁਣ ਮੈਂ ਤਾਮਿਲ ਅਤੇ ਤੇਲਗੂ ਵਿੱਚ ਵੀ ਬੋਲਣਾ ਸ਼ੁਰੂ ਕਰ ਦੇਵਾ।
ਹੋਰ ਪੜ੍ਹੋ: ਵਿਰਾਟ ਨੂੰ ਵੇਖ ਕੇ ਨਹੀਂ ਰਿਹਾ ਅਨੁਸ਼ਕਾ ਦੀ ਖੁਸ਼ੀ ਦਾ ਟਿਕਾਣਾ
ਇਸ ਤੋਂ ਇਲਾਵਾ, ਤਾਪਸੀ ਨੇ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨ ਵਾਲਿਆਂ ਨੂੰ ਚੁੱਪ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਦਰਅਸਲ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਹਿੰਦੀ ਭਾਸ਼ਾ ਇਲੀਟ (elite) ਨਹੀਂ ਬਣਾਉਂਦੀ। ਜਿਸ ਦੇ ਜਵਾਬ ਵਿੱਚ ਤਾਪਸੀ ਨੇ ਕਿਹਾ ਕਿ ਇਲੀਟ ਭਾਸ਼ਾ ਨਹੀਂ ਸੋਚ ਬਣਾਉਂਦੀ ਹੈ। ਤਾਪਸੀ ਦਾ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਨਾਲ ਹੀ ਲੋਕ ਵੀ ਇਸ ਬੇਵਕੂਫ ਅੰਦਾਜ਼ ਲਈ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ।