ਮੁੰਬਈ:ਅਦਾਕਾਰਾ ਸਵਰਾ ਭਾਸਕਰ ਰਾਜਨੀਤੀਕ ਅਤੇ ਸਮਾਜਿਕ ਮੁੱਦਿਆਂ 'ਤੇ ਬੈਬਾਕੀ ਦੇ ਨਾਲ ਆਪਣੀ ਰਾਏ ਰੱਖਦੀ ਰਹਿੰਦੀ ਹੈ। ਸਵਰਾ ਭਾਸਕਰ ਨੇ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਬੋਲਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ। ਸੋਮਵਾਰ ਦੇਰ ਰਾਤ ਲੋਕਸਭਾ ਤੋਂ ਨਾਗਰਿਕਤਾ ਸੋਧ ਬਿੱਲ, 2019 ਪਾਸ ਹੋਣ ਤੋਂ ਬਾਅਦ ਸਵਰਾ ਨੇ ਟਵੀਟ ਕਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।
ਸਵਰਾ ਭਾਸਕਰ ਨੇ ਟਵੀਟ ਕਰ ਲਿਖਿਆ, "ਭਾਰਤ ਵਿੱਚ ਧਰਮ ਨਾਗਰਿਕਤਾ ਦਾ ਆਧਾਰ ਨਹੀਂ ਹੈ। ਧਰਮ ਭੇਦਭਾਵ ਦਾ ਆਧਾਰ ਨਹੀਂ ਹੋ ਸਕਦਾ। ਰਾਜ ਧਰਮ ਦੇ ਆਧਾਰ 'ਤੇ ਫ਼ੈਸਲਾ ਨਹੀਂ ਲੈ ਸਕਦਾ। ਨਾਗਰਿਕਤਾ ਸੋਧ ਬਿੱਲ ਨੇ ਮੁਸਲਮਾਨਾਂ ਨੂੰ ਸਪਸ਼ਟ ਰੂਪ ਤੋਂ ਬਾਹਰ ਰੱਖਿਆ ਹੈ, "NRC/CAB ਪ੍ਰੋਜੈਕਟ 'ਚ ਜਿੰਨ੍ਹਾਂ ਦਾ ਪੁਨਰ ਜਨਮ ਹੋਇਆ ਹੈ। ਹਿੰਦੂ ਪਾਕਿਸਤਾਨ ਨੂੰ ਮੇਰਾ ਹੈਲੋ !"