ਪੰਜਾਬ

punjab

ETV Bharat / sitara

ਸਵਰਾ ਨੂੰ 4 ਸਾਲਾ ਬੱਚੇ ਉੱਤੇ ਟਿੱਪਣੀ ਕਰਨੀ ਪਈ ਮਹਿੰਗੀ - ਸਵਰਾ ਦੀ ਟਿੱਪਣੀ ਪਈ ਮਹਿੰਗੀ

ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫੇਰ ਵਿਵਾਦਾਂ ਵਿੱਚ ਆ ਗਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਇੱਕ ਸ਼ੋਅ ਵਿੱਚ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ 4 ਸਾਲ ਦੇ ਬੱਚੇ ਉੱਤੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ।

ਫ਼ੋਟੋ

By

Published : Nov 6, 2019, 11:36 AM IST

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫੇਰ ਵਿਵਾਦਾਂ ਵਿੱਚ ਆ ਗਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਇੱਕ ਸ਼ੋਅ ਵਿੱਚ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇੱਕ 4 ਸਾਲ ਦੇ ਬੱਚੇ ਉੱਤੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ।

ਹੋਰ ਪੜ੍ਹੋ: ‘ਪਤੀ ਪਤਨੀ ਔਰ ਵੋਹ’ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਹੋਏ ਵਿਵਾਦ

ਸਵਰਾ ਵੱਲੋਂ ਕੀਤੀ ਇਸ ਟਿੱਪਣੀ ਨੇ ਸੋਸ਼ਲ ਮੀਡੀਆ ਉੱਤੇ ਭੂਚਾਲ ਲਿਆ ਦਿੱਤਾ। ਹੁਣ ਹਰ ਕੋਈ ਸਵਰਾ ਦੀ ਇਸ ਵੀਡੀਓ 'ਤੇ ਆਪਣੀ ਰਾਏ ਜ਼ਾਹਿਰ ਕਰ ਰਿਹਾ ਹੈ। ਸ਼ੋਅ ਵਿੱਚ ਸਵਰਾ ਨੇ ਇੱਕ ਕਿੱਸਾ ਸੁਣਾਇਆ ਕਿ, ਕਿਸ ਤਰ੍ਹਾਂ ਉਸ ਨੇ 4 ਸਾਲ ਦੇ ਬੱਚੇ ਨਾਲ ਦੁਰਵਿਵਹਾਰ ਕੀਤਾ ਸੀ ਜਦ ਸਭ ਦੇ ਸਾਹਮਣੇ ਉਸ ਬੱਚੇ ਨੇ ਉਸ ਨੂੰ ਆਂਟੀ ਕਹਿ ਦਿੱਤਾ ਸੀ ।

ਹੋਰ ਪੜ੍ਹੋ: ਬੱਬੂ ਮਾਨ ਦੀ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦਾ ਕੀ ਕਹਿਣਾ ਹੈ?

ਇਸ ਤੋਂ ਬਾਅਦ ਸਵਰਾ ਨੇ ਉਸ ਬੱਚੇ ਉੱਤੇ ਗ਼ਲਤ ਟਿੱਪਣੀ ਕੀਤੀ ਹੈ। ਬਾਅਦ ਵਿੱਚ ਲੋਕਾਂ ਨੇ ਸਵਰਾ ਦੀ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰ ਦਿੱਤਾ ਹੈ ਤੇ ਵਾਇਰਲ ਹੋਈ ਇਸ ਵੀਡੀਓ 'ਤੇ ਹਰ ਕੋਈ ਕਮੈਂਟ ਕਰ ਰਿਹਾ ਹੈ । ਇਨ੍ਹਾਂ ਕਮੈਂਟਾਂ ਵਿੱਚ ਲੋਕ ਸਵਰਾ ਦੀ ਅਲੋਚਨਾ ਕਰ ਰਹੇ ਹਨ । ਜ਼ਿਕਰੇਖ਼ਾਸ ਹੈ ਕਿ ਸਵਰਾ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸ਼ਾਇਦ ਉਨ੍ਹਾਂ ਨੂੰ ਵਿਵਾਦਾਂ ਵਿੱਚ ਰਹਿਣ ਦੀ ਆਦਤ ਪੈ ਗਈ ਹੈ ।

ABOUT THE AUTHOR

...view details