ਮੁੰਬਈ: ਸੋਸ਼ਲ ਮੀਡੀਆ ਸੁਸ਼ਾਂਤ ਸਿੰਘ ਦੀ ਮੌਤ ਦਾ ਗਮ ਹਾਲੇ ਵੀ ਸਾਰੇ ਲੋਕਾਂ ਦੇ ਦਿਲਾਂ ਵਿੱਚ ਹੈ। ਇਸ ਦੇ ਨਾਲ ਹੀ ਰੋਜ਼ਾਨਾ ਹੀ ਕੋਈ ਨਾ ਕੋਈ ਨਵੀਂ ਵੀਡੀਓ ਜਾ ਤਸਵੀਰ ਅਦਾਕਾਰ ਦੇ ਸਬੰਧ ਵਿੱਚ ਸਾਹਮਣੇ ਆ ਜਾਂਦੀ ਹੈ। ਅਜਿਹੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਸੁਸ਼ਾਂਤ ਦੇ ਫ਼ੈਨ ਪੇਜ ਨੇ ਸਾਂਝਾ ਕੀਤਾ ਹੈ।
ਇਹ ਵੀਡੀਓ ਹਾਲ ਹੀ ਵਿੱਚ ਸੁਸ਼ਾਂਤ ਦੇ ਪਟਨਾ ਵਾਲੇ ਘਰ ਵਿੱਚ ਆਯੋਜਿਤ ਪ੍ਰੇਅਰ ਮੀਟ ਦੀ ਹੈ, ਜਿਸ ਵਿੱਚ ਉਨ੍ਹਾਂ ਦੀ ਫੁੱਲਾਂ ਦੇ ਹਾਲ ਵਾਲੀ ਤਸਵੀਰ ਸਾਹਮਣੇ ਪਰਿਵਾਰ ਵਾਲੇ ਬੈਠਕੇ ਅਦਾਕਾਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰ ਰਹੇ ਹਨ।