ਪੰਜਾਬ

punjab

ETV Bharat / sitara

'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ - sushant singh rajput

'ਦਿਲ ਬੇਚਾਰਾ' ਦਾ ਅੱਜ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ 'ਦਿਲ ਬੇਚਾਰਾ' ਫ਼ਿਲਮ ਦਾ ਟਾਈਟਲ ਟ੍ਰੈਕ ਹੈ।

'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਸੁਸ਼ਾਤ ਦੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ
'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਸੁਸ਼ਾਤ ਦੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ

By

Published : Jul 10, 2020, 4:17 PM IST

ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦਾ ਅੱਜ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ 'ਦਿਲ ਬੇਚਾਰਾ' ਫ਼ਿਲਮ ਦਾ ਟਾਈਟਲ ਟ੍ਰੈਕ ਹੈ। ਇਸ ਗਾਣੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਸੰਜਨਾ ਸਾਂਘੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਇਸ ਗਾਣੇ ਨੂੰ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਹੈ ਤੇ ਇਸ ਨੂੰ ਕੋਰਿਓਗ੍ਰਾਫ ਫਰਾਹ ਖ਼ਾਨ ਨੇ ਕੀਤਾ ਹੈ। ਖ਼ਾਸ ਗੱਲ ਹੈ ਕਿ ਕੁਝ ਮਿੰਟ ਪਹਿਲਾਂ ਰਿਲੀਜ਼ ਹੋਏ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ।

'ਦਿਲ ਬੇਚਾਰਾ' ਦੇ ਟਾਈਟਲ ਟ੍ਰੈਕ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਤੇ ਅਦਾਕਾਰਾ ਸੰਜਨਾ ਸਾਂਘੀ ਦੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। 'ਦਿਲ ਬੇਚਾਰਾ' ਵਿੱਚ ਸੁਸ਼ਾਂਤ ਸਿੰਘ ਤੇ ਸੰਜਨਾ ਸਾਂਘੀ ਦੀ ਜੋੜੀ ਕਮਾਲ ਦੀ ਲੱਗ ਰਹੀ ਹੈ।

'ਦਿਲ ਬੇਚਾਰਾ' ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਛਾਬੜਾ ਨੇ ਕੀਤਾ ਹੈ। ਇਹ ਫ਼ਿਲਮ 2014 ਵਿੱਚ ਬਣੀ ਹਾਲੀਵੁੱਡ ਫਿਲਮ 'ਫਾਲਟ ਇਨ ਅਵਰ ਸਟਾਰਜ਼' ਉੱਤੇ ਨਿਧਾਰਿਤ ਹੈ।

ਜ਼ਿਕਰਯੋਗ ਹੈ ਕਿ 'ਦਿਲ ਬੇਚਾਰਾ' ਸੁਸ਼ਾਂਤ ਸਿੰਘ ਦੀ ਆਖ਼ਰੀ ਫ਼ਿਲਮ ਹੈ ਜੋ ਕਿ ਡਿਜੀਟਲ ਪਲੇਟਫਾਰਮ ਉੱਤੇ 24 ਜੁਲਾਈ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:ਸੁਸ਼ਾਂਤ ਦੇ ਨਾਂਅ ਉੱਤੇ ਪੁਰਨੀਆ ਵਿੱਚ ਚੌਂਕ ਤੇ ਸੜਕ ਦਾ ਹੋਇਆ ਨਾਮਕਰਨ

ABOUT THE AUTHOR

...view details