ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਸੁਸ਼ਾਂਤ ਜੋ ਪਿਛਲੀ ਵਾਰ ਨਿਤੇਸ਼ ਤਿਵਾੜੀ ਦੀ ਫ਼ਿਲਮ 'ਛਿਛੋਰੇ' ਵਿੱਚ ਨਜ਼ਰ ਆਏ ਸੀ, ਉਨ੍ਹਾਂ ਦੀ ਇੱਕ ਹੋਰ ਫ਼ਿਲਮ 'ਦਿਲ ਬੇਚਾਰਾ' ਰਿਲੀਜ਼ ਲਈ ਤਿਆਰ ਹੈ।
ਅਜਿਹੇ ਵਿੱਚ ਉਨ੍ਹਾਂ ਦੀ ਅਖ਼ਰੀਲੀ ਫ਼ਿਲਮ ਦੀ ਕੋ-ਸਟਾਰ ਸੰਜਨਾ ਸਾਂਘੀ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਨੂੰ ਸ਼ੇਅਰ ਕੀਤਾ ਹੈ। ਸੁਸ਼ਾਂਤ ਤੇ ਸੰਜਨਾ ਦੀ ਫ਼ਿਲਮ 'ਦਿਲ ਬੇਚਾਰਾ' ਹਾਲੀਵੁੱਡ ਦੀ ਮਸ਼ਹੂਰ ਫ਼ਿਲਮ ਤੇ ਨਾਵਲ 'Fault in our stars' ਦਾ ਰੀਮੇਕ ਹੈ।
ਸੰਜਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਆਪਣੀ ਪੋਸਟ ਵਿੱਚ ਲਿਖਿਆ, "ਜੋ ਵੀ ਕਹਿੰਦਾ ਹੈ ਕਿ ਸਮੇਂ ਦੇ ਨਾਲ ਹਰ ਜ਼ਖ਼ਮ ਭਰ ਜਾਂਦਾ ਹੈ, ਝੂਠ ਬੋਲਦਾ ਹੈ। ਕੁਝ ਜ਼ਖ਼ਮ ਅਜਿਹੇ ਹੁੰਦੇ ਹਨ ਜੋ ਹਮੇਸ਼ਾ ਤਾਜ਼ਾ ਰਹਿੰਦੇ ਹਨ ਤੇ ਵਾਰ ਵਾਰ ਇਹ ਤਕਲੀਫ਼ ਦਿੰਦੇ ਹਨ। ਹੁਣ ਸਿਰਫ਼ ਇਨ੍ਹਾਂ ਪਲਾਂ ਦੀਆਂ ਯਾਦਾਂ ਹੀ ਨਾਲ ਰਹਿਣਗੀਆਂ। ਅਸੀਂ ਨਾਲ ਹੱਸੇ-ਖੇਡੇ ਪਰ ਹੁਣ ਕਦੇ ਵੀ ਅਜਿਹਾ ਨਹੀਂ ਹੋਵੇਗਾ। ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਪਰ ਉਹ ਸਾਰੇ ਸਵਾਲ ਵਧਦੇ ਹੀ ਜਾਣਗੇ।"
ਸੰਜਨਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, "ਇਨ੍ਹਾਂ ਜ਼ਖ਼ਮਾਂ ਵਿੱਚ ਇੱਕ ਫ਼ਿਲਮ ਵੀ ਹੈ ਜੋ ਸਾਰਿਆਂ ਲਈ ਇੱਕ ਗਿਫ਼ਟ ਦੀ ਤਰ੍ਹਾਂ ਹੈ। ਇਨ੍ਹਾਂ ਜ਼ਖ਼ਮਾਂ ਵਿੱਚ ਸੁਪਨੇ ਹਨ, ਯੋਜਨਾਵਾਂ ਹਨ, ਸਾਡੇ ਦੇਸ਼ ਦੇ ਬੱਚਿਆਂ ਲਈ ਇੱਛਾਵਾਂ ਹਨ। ਇਨ੍ਹਾਂ ਜ਼ਖ਼ਮਾਂ ਵਿੱਚ ਜੁਨੂਨ ਹੈ ਇੱਕ ਕਲਾਕਾਰ ਵਿੱਚ ਕਲਾ ਲਈ ਹੁੰਦਾ ਹੈ, ਇਸ ਵਿੱਚ ਦੁਨੀਆਂ ਨੂੰ ਇਮਾਨਦਾਰੀ, ਏਕਤਾ ਅਤੇ ਨਫ਼ਰਤ ਤੋਂ ਦੂਰ ਹੋਣ ਦੀ ਇੱਕ ਉਮੀਦ ਹੈ। ਮੈਂ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਿਰਫ਼ ਇਸ ਦੇ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਇਹ ਸਾਰਾ ਕੁਝ ਨਾਲ ਕਰਾਂਗੇ।"