ਪੰਜਾਬ

punjab

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਰਾਜੀਵ ਮਸੰਦ ਨੇ ਦਰਜ ਕਰਵਾਇਆ ਬਿਆਨ

By

Published : Jul 21, 2020, 10:33 PM IST

ਪੱਤਰਕਾਰ ਅਤੇ ਫਿਲਮ ਆਲੋਚਕ ਰਾਜੀਵ ਮਸੰਦ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਦੇ ਸਬੰਧ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਬਾਂਦਰਾ ਥਾਣੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਸੰਦ ਤੋਂ ਰਾਜਪੂਤ ਦੀਆਂ ਫਿਲਮਾਂ ਨੂੰ ਦਿੱਤੇ ਰੇਟਿੰਗਾਂ ਅਤੇ ਸਮੀਖਿਆਵਾਂ ਬਾਰੇ ਪੁੱਛਿਆ।

Sushant Singh Rajput death row
ਰਾਜੀਵ ਮਸੰਦ ਦੇ ਰਿਕਾਰਡ ਕਰਵਾਇਆ ਬਿਆਨ

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਫਿਲਮ ਆਲੋਚਕ ਰਾਜੀਵ ਮਸੰਦ ਮੰਗਲਵਾਰ ਦੁਪਹਿਰ ਬਾਂਦਰਾ ਥਾਣੇ ਪਹੁੰਚੇ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮਸੰਦ ਤੋਂ ਰਾਜਪੂਤ ਦੀਆਂ ਫਿਲਮਾਂ ਨੂੰ ਦਿੱਤੀ ਗਈ ਰੇਟਿੰਗ ਅਤੇ ਸਮੀਖਿਆਵਾਂ ਬਾਰੇ ਪੁੱਛਗਿੱਛ ਕੀਤੀ। 34 ਸਾਲਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮ੍ਰਿਤਕ ਦੇਹ 14 ਜੂਨ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਅਪਾਰਟਮੈਂਟ ਵਿਚ ਲਟਕਦੀ ਮਿਲੀ ਸਨ। ਘਟਨਾ ਸਥਾਨ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਸੀ।

ਪੁਲਿਸ ਨੇ ਪਿਛਲੇ ਹਫਤੇ ਫਿਲਮ ਨਿਰਮਾਤਾ ਅਤੇ ਯਸ਼ ਰਾਜ ਫਿਲਮਜ਼ ਦੇ ਚੇਅਰਮੈਨ ਆਦਿੱਤਿਆ ਚੋਪੜਾ ਦਾ ਬਿਆਨ ਉਸ ਕਾਨਟ੍ਰੈਕਟ ਬਾਰੇ ਦਰਜ ਕੀਤਾ ਸੀ ਜੋ ਮ੍ਰਿਤਕ ਅਦਾਕਾਰ ਨੇ ਪ੍ਰੋਡਕਸ਼ਨ ਹਾਊਸ ਨਾਲ ਕੀਤਾ ਸੀ।

ਕਲੀਨਿਕਲ ਤਣਾਅ ਤੋਂ ਇਲਾਵਾ ਪੇਸ਼ੇਵਰ ਰੰਜਿਸ਼ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ ਘੱਟੋ ਘੱਟ 35 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਸ ਕਾਰਨ ਅਦਾਕਾਰ ਨੇ ਖੁਦਕੁਸ਼ੀ ਕੀਤੀ ਸੀ।

ABOUT THE AUTHOR

...view details