ਪੰਜਾਬ

punjab

ETV Bharat / sitara

ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਸੇਲਿਬ੍ਰਿਟੀ ਮੈਨੇਜਰ ਰੇਸ਼ਮਾ ਸ਼ੈਟੀ ਤੋਂ ਕੀਤੀ ਗਈ ਪੁੱਛਗਿੱਛ - sushant singh rajput sucide

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਤਹਿਤ ਅੱਜ ਮੁੰਬਈ ਪੁਲਿਸ ਨੇ ਸੇਲਿਬ੍ਰਿਟੀ ਮੈਨੇਜਰ ਰੇਸ਼ਮਾ ਸ਼ੈਟੀ ਨਾਲ ਪੁੱਛ-ਗਿੱਛ ਕੀਤੀ। ਇਹ ਪੁੱਛ-ਗਿੱਛ ਕਰੀਬ 4 ਤੋਂ 5 ਘੰਟੇ ਚੱਲੀ।

ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਸੇਲਿਬ੍ਰਿਟੀ ਮੈਨੇਜਰ ਰੇਸ਼ਮਾ ਸ਼ੈਟੀ ਤੋਂ ਕੀਤੀ ਗਈ ਪੁੱਛਗਿੱਛ
ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਸੇਲਿਬ੍ਰਿਟੀ ਮੈਨੇਜਰ ਰੇਸ਼ਮਾ ਸ਼ੈਟੀ ਤੋਂ ਕੀਤੀ ਗਈ ਪੁੱਛਗਿੱਛ

By

Published : Jul 11, 2020, 4:30 PM IST

ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇੱਕ ਮਹੀਨਾ ਹੋਣ ਵਾਲਾ ਹੈ ਪਰ ਅਜੇ ਤੱਕ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਸੁਸ਼ਾਂਤ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਪੁੱਛ-ਗਿੱਛ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਨਾਲ ਜੁੜੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ। ਅੱਜ ਬਾਲੀਵੁੱਡ ਦੀ ਸੇਲਿਬ੍ਰਿਟੀ ਮੈਨੇਜਰ ਰੇਸ਼ਮਾ ਸ਼ੈਟੀ ਦਾ ਬਿਆਨ ਲਿਆ ਗਿਆ ਹੈ। ਰੇਸ਼ਮਾ ਨਾਲ ਇਹ ਪੁੱਛ-ਗਿੱਛ 4 ਤੋਂ 5 ਘੰਟੇ ਕੀਤੀ ਗਈ।

ਦੱਸ ਦੇਈਏ ਕਿ ਰੇਸ਼ਮਾ ਸ਼ੈਟੀ ਫਿਲਮ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹੈ। ਰੇਸ਼ਮਾ ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਦੀ ਮੈਨੇਜਰ ਰਹਿ ਚੁੱਕੀ ਹੈ ਤੇ ਉਨ੍ਹਾਂ ਦੇ ਅਕਾਊਂਟਸ ਨੂੰ ਹੈਂਡਲ ਕਰ ਚੁੱਕੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਉੱਤੇ ਹੁਣ ਤੱਕ 30 ਲੋਕਾਂ ਨਾਲ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਸੁਸ਼ਾਂਤ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹਨ।

ਇਹ ਵੀ ਪੜ੍ਹੋ:'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ

ABOUT THE AUTHOR

...view details