ਪੰਜਾਬ

punjab

ETV Bharat / sitara

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ: ਮੁੰਬਈ ਪੁਲਿਸ ਨੇ ਅਦਿੱਤਿਆ ਚੋਪੜਾ ਦੇ ਬਿਆਨ ਕੀਤੇ ਦਰਜ - ਮੁੰਬਈ ਪੁਲਿਸ ਨੇ ਆਦਿਤਿਆ ਚੋਪੜਾ ਦੇ ਬਿਆਨ ਕੀਤੇ ਦਰਜ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਫਿਲਮ ਨਿਰਮਾਤਾ ਅਦਿੱਤਿਆ ਚੋਪੜਾ ਤੋਂ ਪੁੱਛਗਿੱਛ ਕੀਤੀ ਹੈ। ਅਦਿੱਤਿਆ ਨੇ ਸ਼ਨੀਵਾਰ ਸਵੇਰੇ ਮੁੰਬਈ ਦੇ ਬਾਂਦਰਾ ਥਾਣੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ: ਮੁੰਬਈ ਪੁਲਿਸ ਨੇ ਆਦਿਤਿਆ ਚੋਪੜਾ ਦੇ ਬਿਆਨ ਕੀਤੇ ਦਰਜ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ: ਮੁੰਬਈ ਪੁਲਿਸ ਨੇ ਆਦਿਤਿਆ ਚੋਪੜਾ ਦੇ ਬਿਆਨ ਕੀਤੇ ਦਰਜ

By

Published : Jul 18, 2020, 2:07 PM IST

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸੰਬੰਧ ਵਿੱਚ ਮੁੰਬਈ ਪੁਲਿਸ ਨੇ ਸ਼ਨੀਵਾਰ ਨੂੰ ਫਿਲਮ ਨਿਰਮਾਤਾ ਅਦਿੱਤਿਆ ਚੋਪੜਾ ਦੇ ਬਿਆਨ ਦਰਜ ਕੀਤੇ ਹਨ। ਅਦਿੱਤਿਆ ਆਪਣਾ ਬਿਆਨ ਦੇਣ ਲਈ ਸ਼ਨੀਵਾਰ ਸਵੇਰੇ ਬਾਂਦਰਾ ਥਾਣੇ ਪਹੁੰਚੇ।

ਮੁੰਬਈ ਪੁਲਿਸ ਨੇ ਪਹਿਲਾਂ ਅਦਿੱਤਿਆ ਦੇ ਬੈਨਰ ਯਸ਼ ਰਾਜ ਫਿਲਮਜ਼ (ਵਾਈਆਰਐਫ) ਦੇ ਨਾਲ ਸੁਸ਼ਾਂਤ ਦੇ ਇਕਰਾਰਨਾਮੇ ਦੀ ਇੱਕ ਕਾਪੀ ਹਾਸਲ ਕੀਤੀ ਸੀ। ਇਕਰਾਰਨਾਮੇ 'ਚ ਅਦਾਕਾਰ ਲਈ 3 ਫਿਲਮ ਆਫਰ ਸਾਹਮਣੇ ਆਏ ਹਨ, ਜੋ ਪ੍ਰੋਡਕਸ਼ਨ ਹਾਊਸ ਵੱਲੋਂ ਪੇਸ਼ ਕੀਤੇ ਗਏ ਸਨ।

ਖ਼ਬਰਾਂ ਅਨੁਸਾਰ, ਇਕਰਾਰਨਾਮੇ ਤੋਂ ਪਤਾ ਚੱਲਿਆ ਕਿ ਸੁਸ਼ਾਂਤ ਨੂੰ ਆਪਣੀ ਪਹਿਲੀ ਫਿਲਮ ਲਈ 30 ਲੱਖ ਰੁਪਏ, ਆਪਣੀ ਦੂਸਰੀ ਫਿਲਮ ਲਈ 60 ਲੱਖ ਰੁਪਏ ਅਤੇ ਬੈਨਰ ਨਾਲ ਆਪਣੀ ਤੀਜੀ ਫਿਲਮ ਲਈ 1 ਕਰੋੜ ਰੁਪਏ ਮਿਲਣੇ ਸਨ, ਬਸ਼ਰਤੇ ਕਿ ਦੂਜੀ ਰਿਲੀਜ਼ ਬਾਕਸ ਆਫਿਸ 'ਤੇ ਸਫਲ ਰਹੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਈਆਰਐਫ ਨੇ ਇਹ ਫੈਸਲਾ ਕਰਨ ਦਾ ਅਧਿਕਾਰ ਰਾਖਵਾਂ ਰੱਖ ਲਿਆ ਸੀ ਕਿ ਵਿਚਾਰ ਅਧੀਨ ਫਿਲਮ ਸਫਲ ਸੀ ਜਾਂ ਨਹੀਂ।

ਸੁਸ਼ਾਂਤ ਦੀ ਵਾਈਆਰਐਫ ਨਾਲ ਪਹਿਲੀ ਫਿਲਮ 2013 'ਚ ਸ਼ੁੱਧ ਦੇਸੀ ਰੋਮਾਂਸ ਸੀ। ਇਕਰਾਰਨਾਮੇ ਅਨੁਸਾਰ ਉਸ ਨੂੰ ਇਸ ਫਿਲਮ ਲਈ 30 ਲੱਖ ਰੁਪਏ ਦਿੱਤੇ ਗਏ ਸਨ। ਉਸ ਦੀ ਦੂਜੀ ਵਾਈਆਰਐਫ ਰਿਲੀਜ਼ ਡਿਟੈਕਟਿਵ ਬਯੋਮਕੇਸ਼ ਬਕਸ਼ੀ ਸੀ! 2015 ਵਿੱਚ, ਜਿਸ ਲਈ ਉਸ ਨੂੰ ਇਕ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ।

ਇਕਰਾਰਨਾਮੇ ਦੇ ਅਨੁਸਾਰ, ਸੁਸ਼ਾਂਤ ਦੀ ਵਾਈਆਰਐਫ ਨਾਲ ਤੀਜੀ ਫਿਲਮ ਸ਼ੇਖਰ ਕਪੂਰ ਦੀ ਪਾਨੀ ਹੋਣੀ ਸੀ ਪਰ ਕਪੂਰ ਦੇ ਪ੍ਰੋਡਕਸ਼ਨ ਹਾਊਸ ਨਾਲ ਮਤਭੇਦ ਹੋਣ ਤੋਂ ਬਾਅਦ ਇਹ ਫਿਲਮ ਠੰਡੇ ਬਸਤੇ ਵਿੱਚ ਚਲੀ ਗਈ। ਇਸ ਤੋਂ ਪਹਿਲਾਂ, ਯਸ਼ ਰਾਜ ਫਿਲਮਜ਼ (ਵਾਈਆਰਐਫ) ਨਾਲ ਜੁੜੇ ਸ਼ਨੋ ਸ਼ਰਮਾ ਨੂੰ ਵੀ ਬਾਂਦਰਾ ਥਾਣੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਇਸ ਦੌਰਾਨ ਮੁੰਬਈ ਪੁਲਿਸ ਨੇ ਪਿਛਲੇ ਹਫ਼ਤਿਆਂ ਦੌਰਾਨ ਸੁਸ਼ਾਂਤ ਦੇ ਪਰਿਵਾਰ, ਸਟਾਫ, ਉਸਦੇ ਕੁਝ ਦੋਸਤਾਂ ਅਤੇ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਇਲਾਵਾ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਮੁਕੇਸ਼ ਛਾਬੜਾ ਅਤੇ ਅਭਿਨੇਤਾ ਸੰਜਨਾ ਸੰਘੀ ਦੇ ਬਿਆਨ ਵੀ ਦਰਜ ਕੀਤੇ ਹਨ ਜਿਨ੍ਹਾਂ ਨੇ ਉਸ ਦੀ ਆਉਣ ਵਾਲੀ ਆਖ਼ਰੀ ਫਿਲਮ ਦਿਲ ਬੇਚਾਰਾ 'ਚ ਅਦਾਕਾਰ ਦੇ ਨਾਲ ਕੰਮ ਕੀਤਾ ਹੈ।

ABOUT THE AUTHOR

...view details