ਮੁੰਬਈ: ਕਾਸਟਿੰਗ ਡਾਇਰੈਕਟਰ ਤੋਂ ਬਣੇ ਫ਼ਿਲਮਕਾਰ ਮੁਕੇਸ਼ ਛਾਬੜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਉਨ੍ਹਾਂ ਵੱਲੋਂ ਨਿਰਦੇਸ਼ਿਤ ਪਹਿਲੀ ਫ਼ਿਲਮ 'ਦਿਲ ਬੇਚਾਰਾ' ਨੂੰ ਬਿਨਾਂ ਸਕ੍ਰਿਪਟ ਪੜ੍ਹੇ ਹੀ ਹਾਂ ਬੋਲ ਦਿੱਤਾ ਸੀ।
ਫ਼ਿਲਮਕਾਰ ਮੁਕੇਸ਼ ਛਾਬੜਾ ਨੇ ਬੀਤੇ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਇਹ ਸਮਝ ਚੁੱਕੇ ਸੀ ਕਿ ਮੇਰਾ ਮਨ ਕਦੇ ਨਾ ਕਦੇ ਖੁਦ ਫਿਲਮ ਬਣਾਉਣ ਦਾ ਹੈ ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਦ ਕਦੇ ਮੈਂ ਇਸ ਨੂੰ ਬਣਾਉਣ ਦਾ ਫੈਸਲਾ ਲਵਾਂਗਾ ਤਾਂ ਉਹ ਮੇਰੀ ਫਿਲਮ 'ਚ ਜ਼ਰੂਰ ਕੰਮ ਕਰੇਗਾ।
ਮੁਕੇਸ਼ ਛਾਬੜਾ ਨੇ ਅੱਗੇ ਕਿਹਾ ਕਿ ਮੈਨੂੰ ਪਤਾ ਸੀ ਕਿ ਆਪਣੀ ਪਹਿਲੀ ਫਿਲਮ 'ਚ ਸਹੀ ਅਦਾਕਾਰ ਤੋਂ ਇਲਾਵਾ ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਸੀ ਜੋ ਮੈਨੂੰ ਸਹੀ ਤਰੀਕੇ ਨਾਲ ਸਮਝੇ ਜੋ ਮੇਰੇ ਕਰੀਬ ਹੋਵੇ ਜੋ ਇਸ ਪੂਰੇ ਸਫਰ 'ਚ ਮੇਰਾ ਸਾਥ ਦੇਵੇ।