ਮੁੰਬਈ: ਸੀਬੀਆਈ ਟੀਮ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ 'ਚ ਅੱਜ ਲਗਾਤਾਰ ਤੀਜੇ ਦਿਨ ਅਭਿਨੇਤਰੀ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਰਿਆ ਦੇ ਭਰਾ ਸ਼ੋਵਿਕ ਨੂੰ ਸੀਬੀਆਈ ਨੇ ਲਗਾਤਾਰ ਚੌਥੇ ਦਿਨ ਪੁੱਛਗਿੱਛ ਲਈ ਬੁਲਾਇਆ ਹੈ। ਸੀਬੀਆਈ ਵੱਲੋਂ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੀਬੀਆਈ ਸੋਮਵਾਰ ਨੂੰ ਸੁਸ਼ਾਂਤ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕਰੇਗੀ।
ਉਨ੍ਹਾਂ ਦੱਸਿਆ ਕਿ ਰਿਆ ਅਤੇ ਉਸ ਦਾ ਭਰਾ ਸਵੇਰੇ ਲਗਭਗ 10.30 ਵਜੇ ਸੈਂਟਾ ਕਰੂਜ਼ ਦੇ ਕਾਲੀਨਾ ਵਿੱਚ ਸਥਿਤ ਡੀਆਰਡੀਓ ਗੈਸਟ ਹਾਊਸ ਪੁੱਜੇ। ਜਾਂਚ ਟੀਮ ਇਥੇ ਹੀ ਰੁਕੀ ਹੋਈ ਹੈ। ਸੀਬੀਆਈ ਦੀਆਂ ਵੱਖ-ਵੱਖ ਟੀਮਾਂ ਸੁਸ਼ਾਂਤ ਦੀ ਦੋਸਤ ਰਿਆ ਚੱਕਰਵਰਤੀ, ਸਿਧਾਰਥ ਪਿਠਾਨੀ, ਸੈਮੂਅਲ ਮਿਰਾਂਡਾ ਅਤੇ ਉਸ ਦੇ ਸਟਾਫ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਮੁੰਬਈ ਪੁਲਿਸ ਦੇ ਵਾਹਨ ਦੀ ਸੁਰੱਖਿਆ 'ਚ ਉਹ ਗੈਸਟ ਹਾਊਸ ਪਹੁੰਚੀ। ਸੁਸ਼ਾਂਤ ਰਾਜਪੂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਅਤੇ ਘਰ 'ਚ ਕੰਮ ਕਰਨ ਵਾਲੇ ਨੌਕਰ ਕੇਸ਼ਵ ਵੀ ਸਵੇਰੇ ਗੈਸਟ ਹਾਊਨ ਪੁੱਜਾ।
ਜਾਂਚ ਏਜੰਸੀ ਦੀ ਟੀਮ ਨੇ ਸ਼ੁੱਕਰਵਾਰ ਨੂੰ ਰੀਆ ਚੱਕਰਵਰਤੀ ਕੋਲੋਂ ਲਗਭਗ 10 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਅਦਾਕਾਰਾ ਪੁਲਿਸ ਦੇ ਸੁਰੱਖਿਆ ਘੇਰੇ 'ਚ ਆਪਣੇ ਘਰ ਪਹੁੰਚੀ। ਕਿਉਂਕਿ ਉਥੇ ਵੱਡੀ ਗਿਣਤੀ ਵਿੱਚ ਮੀਡੀਆ ਕਰਮੀ ਮੌਜੂਦ ਸਨ।
ਗੌਰਤਲਬ ਹੈ ਕਿ ਰੀਆ ਚੱਕਰਵਰਤੀ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦਕੁਸ਼ੀ ਲਈ ਉਕਸਾਏ ਜਾਣ ਦੇ ਗੰਭੀਰ ਦੋਸ਼ ਲੱਗੇ ਹਨ। ਸੀਬੀਆਈ ਦੀ ਟੀਮ ਨੇ ਸੁਸ਼ਾਂਤ ਦੇ ਫਲੈਟ 'ਚ ਨਾਲ ਰਹਿਣ ਵਾਲੇ ਸਾਥੀ ਸਿਧਾਰਥ ਪਿਠਾਨੀ, ਰਸੋਈਏ ਨੀਰਜ ਸਿੰਘ ਅਤੇ ਅਕਾਉਂਟੈਂਟ ਰਜਤ ਮੇਵਾਤੀ ਕੋਲੋਂ ਸ਼ਨੀਵਾਰ ਨੂੰ ਪੁੱਛਗਿੱਛ ਕੀਤੀ ਸੀ।