ਪੰਜਾਬ

punjab

ETV Bharat / sitara

'ਸੁਰਖੀ ਬਿੰਦੀ' ਦਾ ਟ੍ਰੇਲਰ ਹੋਇਆ ਰਿਲੀਜ਼

ਪੰਜਾਬੀ ਫ਼ਿਲਮ 'ਸੁਰਖੀ ਬਿੰਦੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਕਾਮੇਡੀ ਭਰੀ ਫ਼ਿਲਮ ਹੈ ਜੋ 30 ਅਗਸਤ ਨੂੰ ਲੋਕਾਂ ਨੂੰ ਲੋਟ ਪੋਟ ਕਰਨ ਲਈ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾਣ ਰਹੀ ਹੈ।

ਫ਼ੋਟੋ

By

Published : Aug 10, 2019, 7:42 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦਿਨੋਂ ਦਿਨ ਫ਼ਿਲਮੀ ਜਗਤ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। ਹਾਲ ਹੀ ਵਿੱਚ ਫ਼ਿਲਮ 'ਸੁਰਖੀ ਬਿੰਦੀ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ 'ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨਜ਼ਰ ਆਉਣਗੇ। ਇਸ 3 ਮਿੰਟ ਦੇ ਟ੍ਰੇਲਰ ਵਿਚ ਕਾਫ਼ੀ ਹਾਸਾ ਹੈ।

ਟ੍ਰੇਲਰ ਦੇਖਣ ਤੋਂ ਬਾਅਦ ਫ਼ਿਲਮਾ ਦਾ ਅੰਦਾਜ਼ਾ ਲੱਗਿਆ ਜਾ ਸਕਦਾ ਹੈ। ਇਸ ਫ਼ਿਲਮ ਦੀ ਕਹਾਣੀ ਵੀ ਵਿਦੇਸ਼ ਜਾਨ ਦੇ ਸੁਪਨੇ ਲੈਣ ਵਾਲੀ ਕੁੜੀ ਦੀ ਹੈ, ਜੋ ਆਪਣੇ ਸੁਪਨੇ ਨੂੰ ਵਿਆਹ ਕਰਕੇ ਖ਼ਤਮ ਕਰ ਲੈਂਦੀ ਹੈ। ਉਸ ਦਾ ਵਿਆਹ ਜ਼ਿਆਦਾ ਅਮੀਰ ਮੁੰਡੇ ਨਾਲ ਨਾ ਹੋਣ ਕਰਕੇ ਕਾਫ਼ੀ ਉਦਾਸ ਰਹਿੰਦੀ ਹੈ ਤੇ ਘਰੋਂ ਭੱਜਣ ਦਾ ਇਰਾਦਾ ਕਰ ਲੈਂਦੀ ਹੈ। ਪਰ ਕਿਸੇ ਕਾਰਨ ਕਰਕੇ ਉਹ ਮੁੜ ਆਪਣੇ ਸਹੁਰੇ ਘਰ ਵਾਪਿਸ ਆ ਜਾਂਦੀ ਹੈ ਤੇ ਇੱਕ ਨਵੀ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ। ਇਹ ਫ਼ਿਲਮ ਕਾਫ਼ੀ ਹਾਸੇ ਵਾਲੀ, ਕਾਫ਼ੀ ਇਮੋਸ਼ਨਲ ਹੋਵੇਗੀ।
ਕਿਰਦਾਰਾਂ ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਗੁਰਨਾਮ ਭੁੱਲਰ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਦੀ ਇਹ ਦੂਜੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫ਼ਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।

ABOUT THE AUTHOR

...view details