ਪੰਜਾਬ

punjab

ETV Bharat / sitara

'ਸੁਪਰ 30' ਨੂੰ ਮਿਲਿਆ ਰਲਵਾ-ਮਿਲਵਾ ਹੁੰਗਾਰਾ - hritik roshan

12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਵਿਕਾਸ ਬੇਹਲ ਵੱਲੋਂ ਨਿਰਦੇਸ਼ਿਤ ਫ਼ਿਲਮ 'ਸੁਪਰ 30' 'ਤੇ ਦਰਸ਼ਕਾਂ ਦੀ ਪ੍ਰਤੀਕਿਰੀਆ ਸਾਹਮਣੇ ਆ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਰਲਵਾ-ਮਿਲਵਾ ਰਿਸਪੌਂਸ ਦਿੱਤਾ ਹੈ।

ਫ਼ੋਟੋ

By

Published : Jul 12, 2019, 8:51 PM IST

ਮੁੰਬਈ : 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਵਿਕਾਸ ਬੇਹਲ ਦੁਆਰਾ ਨਿਰਦੇਸ਼ਿਤ ਫ਼ਿਲਮ 'ਸੁਪਰ 30' ਦੇ ਵਿੱਚ ਰਿਤਿਕ ਰੋਸ਼ਨ ਨੇ ਆਪਣਾ ਕਿਰਦਾਰ ਬਾਖੂਬੀ ਢੰਗ ਦੇ ਨਾਲ ਨਿਭਾਇਆ ਹੈ। ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸੁਪਰ 30' ਦਰਸਾਉਂਦੀ ਹੈ ਕਿ ਕੁਝ ਵੀ ਔਖਾ ਨਹੀਂ ਹੁੰਦਾ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋ।

'ਸੁਪਰ 30' ਨੂੰ ਮਿਲਿਆ ਰਲਵਾ-ਮਿਲਵਾ ਹੁੰਗਾਰਾ
ਕਹਾਣੀ ਫ਼ਿਲਮ ਦੀ ਕਹਾਣੀ ਹੈ ਉਨ੍ਹਾਂ ਬੱਚਿਆਂ ਦੀ ਜੋ ਕੁਝ ਬਣਨਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਸਾਧਨ ਨਹੀਂ ਹਨ। ਕੁਝ ਬੱਚਿਆਂ ਦੀ ਇਹ ਤਰਾਸਦੀ ਨੂੰ ਵੇਖ ਕੇ ਆਨੰਦ ਇੱਕ ਫ਼ੈਸਲਾ ਲੈਂਦਾ ਹੈ ਕਿ ਉਹ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੇਗਾ। ਆਨੰਦ ਦਾ ਇਹ ਫ਼ੈਸਲਾ ਉਸ ਦੀ ਜ਼ਿੰਦਗੀ ਨੂੰ ਕਿਵੇਂ ਬਦਲਦਾ ਹੈ ਇਸ 'ਤੇ ਹੀ ਕਹਾਣੀ ਆਧਾਰਿਤ ਹੈ। ਮਿਊਜ਼ਿਕਫ਼ਿਲਮ ਦਾ ਮਿਊਜ਼ਿਕ ਕਮਾਲ ਦਾ ਹੈ। ਅੱਜੇ-ਅਤੁਲ ਦੁਆਰਾ ਨਿਰਦੇਸ਼ਿਤ ਮਿਊਜ਼ਿਕ ਫ਼ਿਲਮ 'ਚ ਜਾਨ ਪਾਉਂਦਾ ਹੈ। ਇਸ ਫ਼ਿਲਮ ਦਾ ਗੀਤ 'ਜੁਗਰਾਫ਼ੀਆ' ਦੇ ਵਿੱਚ ਸ਼੍ਰੇਆ ਘੋਸ਼ਾਲ ਅਤੇ ਉਦੀਤ ਨਾਰਾਯਨ ਦੀ ਅਵਾਜ਼ ਬਹੁਤ ਵੱਧੀਆ ਹੈ। ਅਦਾਕਾਰੀਇਸ ਫ਼ਿਲਮ ਦੇ ਵਿੱਚ ਰਿਤੀਕ ਦੀ ਅਦਾਕਾਰੀ ਵੱਧੀਆ ਤਾਂ ਹੈ ਪਰ ਫ਼ਿਲਮ ਦੇ ਫ਼ਰਸਟ ਹਾਫ਼ 'ਚ ਰਿਤਿਕ ਨੂੰ ਇੱਕ ਸਾਧਾਰਨ ਜਿਹੇ ਕਿਰਦਾਰ 'ਚ ਥੋੜਾ ਅਜੀਬ ਜ਼ਰੂਰ ਲੱਗਦਾ ਹੈ। ਰਿਤਿਕ ਦੀ ਅਦਾਕਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਇਸ ਕਿਰਦਾਰ ਲਈ ਮਿਹਨਤ ਬਹੁਤ ਕੀਤੀ ਹੈ। ਇਸ ਫ਼ਿਲਮ ਦੀ ਅਦਾਕਾਰਾ ਮ੍ਰਿਨਾਲ ਠਾਕੁਰ ਨੂੰ ਜਿਨੀ ਵੀ ਫ਼ਿਲਮ 'ਚ ਸਪੇਸ ਮਿਲੀ ਉਸ ਹਿਸਾਬ ਨਾਲ ਉਸ ਨੇ ਬਾ ਕਮਾਲ ਕੰਮ ਕੀਤਾ ਹੈ। ਪਕੰਜ ਤ੍ਰਿਪਾਠੀ ਅਤੇ ਨੰਦੀਸ਼ ਸਿੰਘ ਨੇ ਆਪਣਾ ਕਿਰਦਾਰ ਚੰਗੇ ਢੰਗ ਦੇ ਨਾਲ ਨਿਭਾਇਆ ਹੈ। ਕਮੀਆਂ ਅਤੇ ਖ਼ੂਬੀਆਂਫ਼ਿਲਮ ਦਾ ਫ਼ਰਸਟ ਹਾਫ਼ ਸਲੋ ਹੈ। ਫ਼ਿਲਮ ਦੇ ਡਾਇਲੋਗਜ ਦਿਲ ਨੂੰ ਛੂ ਜਾਂਦੇ ਹਨ। ਖ਼ਾਸ ਕਰਕੇ ਰਾਜਾ ਦਾ ਬੇਟਾ ਰਾਜਾ ਨਹੀਂ ਰਹੇਗਾ। ਕੁਝ ਡਾਇਲੋਗਜ ਇਸ ਤਰ੍ਹਾਂ ਦੇ ਨੇ ਜੋ ਜ਼ਿੰਦਗੀ ਦਾ ਨਜ਼ਰੀਆ ਬਦਲਣ 'ਤੇ ਮਜ਼ਬੂਰ ਕਰ ਦਿੰਦੇ ਹਨ। ਦਰਸ਼ਕਾਂ ਦੀ ਪ੍ਰਤੀਕਿਰੀਆ ਮੁਤਾਬਿਕ ਇਹ ਫ਼ਿਲਮ ਖਿਚੀ ਵੀ ਗਈ ਹੈ। ਕਈਆਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਈ ਹੈ ਕਈਆਂ ਨੂੰ ਇਹ ਫ਼ਿਲਮ ਬੋਰ ਵੀ ਲੱਗੀ ਹੈ।

ABOUT THE AUTHOR

...view details