ਫ਼ਿਲਮ ਇੰਡਸਟਰੀ ਨੂੰ ਲੈਕੇ ਸੰਨੀ ਲਿਓਨ ਨੇ ਕੀਤਾ ਖੁਲਾਸਾ - interview show
ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਇਕ ਇੰਟਰਵਿਊ ਦੌਰਾਨ ਬੜੀ ਹੀ ਬੇਬਾਕੀ ਦੇ ਨਾਲ ਫ਼ਿਲਮ ਇੰਡਸਟਰੀ ਦੇ ਬਾਰੇ ਪੁਛੇ ਗਏ ਸਵਾਲਾਂ 'ਤੇ ਜਵਾਬ ਦਿੱਤਾ ਹੈ।
ਮੁੰਬਈ:ਇਕ ਨਿੱਜੀ ਸ਼ੋਅ ਦੀ ਇੰਟਰਵਿਊ ਦੌਰਾਨ ਸੰਨੀ ਲਿਓਨ ਨੇ ਫ਼ਿਲਮ ਇੰਡਸਟਰੀ ਨੂੰ ਲੈਕੇ ਇਕ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਦਾਕਾਰ ਸਾਰੇ ਹੀ ਮਾੜੇ ਦੌਸਤ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਕਦੇ ਵੀ ਆਪਣੇ ਦੋਸਤ ਲਈ ਮੌਜੂਦ ਨਹੀਂ ਹੁੰਦੇ।
ਇਸ ਤੋਂ ਇਲਾਵਾ ਜਦੋਂ ਸਨੀ ਨੂੰ ਫ਼ਿਲਮ ਇੰਡਸਟਰੀ 'ਚ ਮਿਲ ਰਹੀਆਂ ਤਰੀਫ਼ਾਂ ਬਾਰੇ ਸਵਾਲ ਪੁਛਿੱਆ ਗਿਆ ਤਾਂ ਉਨ੍ਹਾਂ ਨੇ ਦੱਸਿਆ ,"ਇੰਨ੍ਹਾਂ ਤਾਰੀਫ਼ਾਂ ਤੋਂ ਮੈ ਜ਼ਿਆਦਾ ਖੁਸ਼ ਨਹੀਂ ਹੁੰਦੀ , ਇਸ ਲਈ ਤਾਰਿਫ਼ਾਂ ਨਾ ਮਿਲਣ 'ਤੇ ਮੈਂ ਜ਼ਿਆਦਾ ਉਦਾਸ ਵੀ ਨਹੀਂ ਹੁੰਦੀ।"
ਦੱਸਣਯੋਗ ਹੈ ਕਿ ਸਨੀ ਨੇ ਇਹ ਵੀ ਕਿਹਾ ਕਿ ਮੈਂ ਬਹੁਤ ਵਾਰ ਇੰਟਰਨੈੱਟ 'ਤੇ ਟਰੋਲਿੰਗ ਦਾ ਸ਼ਿਕਾਰ ਹੋਈ ਹਾਂ।ਪਰ ਮੈਂ ਆਪਣੇ ਬੱਚਿਆਂ ਨੂੰ ਲੈਕੇ ਟਰੋਲ ਨਹੀਂ ਹੋਣਾ ਚਾਹੁੰਦੀ।
ਜ਼ਿਕਰਯੋਗ ਹੈ ਕਿ ਸਨੀ ਤਿੰਨ ਬੱਚਿਆਂ ਦੀ ਮਾਂ ਹੈ। ਇਕ ਬੇਟੀ ਨਿਸ਼ਾ ਨੂੰ ਉਨ੍ਹਾਂ ਗੋਦ ਲਿਆ ਹੈ ਅਤੇ ਦੋਂ ਜੁੜਵਾ ਬੇਟੇ ਸਰੋਗੇਸੀ ਦੀ ਮਦਦ ਦੇ ਨਾਲ ਹੋਏ ਹਨ।