ਬੈਂਕਾਕ: ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੂੰ ਥਾਈਲੈਂਡ ਬਿਜਨੇਸ ਐਂਡ ਸੋਸ਼ਲ ਫ਼ੋਰਮ ਦੇ 13 ਵੇਂ ਸੰਸਕਰਨ 'ਚ 3 ਸਨਮਾਨ ਮਿਲੇ ਹਨ। ਸਨੀ ਆਪਣੇ ਪਤੀ ਡੇਨਿਅਲ ਵੇਬਰ ਦੇ ਨਾਲ ਥਾਈਲੈਂਡ ਪਹੁੰਚੀ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੁਝ ਤਸਵੀਰਾਂ ਸਾਂਝੀਆਂ ਕਰ ਅਦਾਕਾਰਾ ਨੇ ਜਾਣਕਾਰੀ ਦਿੱਤੀ।
ਥਾਈਲੈਂਡ 'ਚ ਸਨੀ ਲਿਓਨ ਨੂੰ ਮਿਲੇ ਤਿੰਨ ਇਨਾਮ - ਅਦਾਕਾਰਾ ਸਨੀ ਲਿਓਨ
ਅਦਾਕਾਰਾ ਸਨੀ ਲਿਓਨ ਨੇ ਥਾਈਲੈਂਡ ਵਿੱਚ ਏਸ਼ੀਅਨ ਬਿਜ਼ਨਸ ਐਂਡ ਸੋਸ਼ਲ ਫੋਰਮ ਦੇ 13 ਵੇਂ ਐਡੀਸ਼ਨ ਵਿੱਚ ਤਿੰਨ ਸਨਮਾਨ ਜਿੱਤੇ। ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਫ਼ੋਟੋ
ਸਨੀ ਨੂੰ ਮਹਿਲਾ ਸਸ਼ਕਤੀਕਰਨ ਐਵਾਰਡ, ਅੰਡਰ 40 ਇਨਫ਼ੀਲੂਐਂਸ਼ਲ ਐਵਾਰਡ ਅਤੇ ਫ਼ਾਸਟੇਸਟ ਗ੍ਰੋਇੰਗ ਬ੍ਰੈਂਡ ਐਵਾਰਡ ਮਿਲੇ ਹਨ। ਇਨ੍ਹਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਨੀ ਦੀ ਖੁਸ਼ੀ ਦਾ ਕੋਈ ਟਿਕਾਨਾ ਨਹੀਂ ਹੈ। ਅਦਾਕਾਰਾ ਨੇ ਕਿਹਾ ,"ਮੇਰੀ ਕੌਸਮੇਟਿਕ ਲਾਇਨ ਮੇਰਾ ਹੀ ਰਿਲੈਸ਼ਨਸ਼ਿਪ ਹੈ ਅਤੇ ਇਸ ਦੇ ਹਰ ਪਹਿਲੂ ਨੂੰ ਪਾਉਣ ਦੇ ਲਈ ਵਾਸਤਵ 'ਚ ਕੜੀ ਮਿਹਨਤ ਕੀਤੀ ਹੈ।" ਜ਼ਿਕਰਯੋਗ ਹੈ ਕਿ ਸਨੀ ਛੇਤੀ ਹੀ ਫ਼ਿਲਮ 'ਕੋਕਾ ਕੋਲਾ' 'ਚ ਨਜ਼ਰ ਆਵੇਗੀ।