ਚੰਡੀਗੜ੍ਹ: ਫ਼ਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਫ਼ਿਲਮ ਗਦਰ ਕਿਸ ਨੂੰ ਯਾਦ ਨਹੀਂ ਹੈ। ਇਸ ਫ਼ਿਲਮ ਦੇ ਹਰ ਇੱਕ ਐਕਸ਼ਨ ਤੇ ਡਾਈਲਾਗ ਨੇ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਲਿਆ ਹੈ। ਅੱਜ ਵੀ ਲੋਕ ਇਸ ਫ਼ਿਲਮ ਦੇ ਡਾਈਲਾਗ ਬੋਲਦੇ ਦਿਖਾਈ ਦਿੰਦੇ ਹਨ। ਇਹ ਫ਼ਿਲਮ ਭਾਰਤ ਤੇ ਪਾਕਿਸਤਨ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਵਿੱਚ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਸਨ।
ਤਾਰਾ ਸਿੰਘ ਜਾਣਗੇ ਪਾਕਿਸਤਾਨ ... - sunny deol visit pakistan
ਅਦਾਕਾਰ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਪਾਕਿਸਤਾਨ ਜਾਣਗੇ। ਪੜ੍ਹੋ ਪੂਰੀ ਖ਼ਬਰ ...
ਫ਼ਿਲਮੀ ਸਫ਼ਰ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਕਾਫ਼ੀ ਸੁਰਖੀਆਂ ਵਿੱਚ ਹਨ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਸੰਨੀ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਮਿਲੀ ਜਾਣਕਾਰੀ ਮੁਤਾਬਕ ਸੰਨੀ ਵੀ ਕਰਤਾਰਪੁਰ ਜਾਣ ਵਾਲੇ ਪਹਿਲੇ ਜੱਥੇ ਵਿੱਚ ਤਕਰੀਬਨ 670 ਵਿਅਕਤੀਆਂ ਵਿੱਚ ਸ਼ਾਮਲ ਹੋਣਗੇ। ਸੰਨੀ ਦਿਓਲ ਨੇ ਵੀ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ, ਗੁਰਦਾਸਪੁਰ ਉਨ੍ਹਾਂ ਦਾ ਖੇਤਰ ਹੈ ਅਤੇ ਉਨ੍ਹਾਂ ਦਾ ਘਰ ਵੀ ਹੈ, ਜੇ ਉਹ ਪਾਕਿਸਤਾਨ ਨਹੀਂ ਜਾਣਗੇ ਤਾਂ ਕੌਣ ਜਾਵੇਗਾ?
ਹੋਰ ਪੜ੍ਹੋ: ਅਮ੍ਰਿਤਾ ਨੂੰ ਲੈ ਕੇ ਹਾਲੇ ਵੀ ਜਜ਼ਬਾਤੀ ਹੋ ਜਾਂਦੇ ਨੇ ਸੈਫ਼ ਅਲੀ ਖ਼ਾਨ
ਜ਼ਿਕਰਯੋਗ ਹੈ ਕਿ ਕਰਤਾਰਪੁਰ ਜਾ ਰਹੇ ਜੱਥੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕੈਬਿਨੇਟ ਮੌਜੂਦ ਰਹੇਗੀ। ਦੱਸ ਦਈਏ ਕਿ ਗਦਰ ਫ਼ਿਲਮ ਵਿੱਚ ਪਾਕਿਸਤਾਨ ਜਾਣ ਤੋਂ ਬਾਅਦ, ਹੁਣ ਇੱਕ ਵਾਰ ਫਿਰ ਸੰਨੀ ਦਿਓਲ ਪਾਕਿਸਤਾਨ ਦੀ ਯਾਤਰਾ ਕਰਨਗੇ।