ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਇੱਕ ਵੱਡੀ ਖਬਰ ਹੈ। ਸੁਨੀਲ ਗਰੋਵਰ ਨੂੰ ਦਿਲ ਦੀ ਸਰਜਰੀ ਤੋਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੁਨੀਲ ਗਰੋਵਰ ਦੀ ਹਸਪਤਾਲ ਤੋਂ ਬਾਹਰ ਆਉਣ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਤਸਵੀਰ ਵਿੱਚ ਸੁਨੀਲ ਆਪਣੇ ਹੱਥਾਂ ਨਾਲ ਦਿਲ ਬਣਾਉਂਦੇ ਹੋਏ ਪੈਪਰਾਜ਼ੀ ਨੂੰ ਪੋਜ਼ ਦੇ ਰਹੇ ਹਨ। ਸੁਨੀਲ ਦੀ ਇਸ ਫੋਟੋ ਨੂੰ ਦੇਖ ਕੇ ਅਭਿਨੇਤਾ ਦੇ ਪ੍ਰਸ਼ੰਸਕ ਕੁਝ ਭਾਵੁਕ ਹੋ ਗਏ ਹਨ। ਉਹ ਸੁਨੀਲ ਗਰੋਵਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੁਨੀਲ ਗਰੋਵਰ 8 ਜਨਵਰੀ ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਵਿੱਚ ਚੈੱਕਅਪ ਲਈ ਗਏ ਸੀ। ਜਿੱਥੇ ਇਹ ਪਾਇਆ ਗਿਆ ਕਿ ਕਾਮੇਡੀਅਨ ਦੇ ਦਿਲ ਦੇ ਐਨਜ਼ਾਈਮ (ਟੀਓਪੋਨਿਨ ਟੀ) ਦਾ ਪੱਧਰ ਵਧਿਆ ਹੋਇਆ ਸੀ। ਉਸਨੂੰ NSTEMI (ਇੱਕ ਕਿਸਮ ਦਾ ਦਿਲ ਦਾ ਦੌਰਾ) ਸੀ। ਇਸੇ ਦੌਰਾਨ ਹੀ ਸੁਨੀਲ ਕੋਰੋਨਾ ਪਾਜ਼ੀਟਿਵ ਵੀ ਪਾਏ ਗਏ। ਪਹਿਲਾਂ ਸੁਨੀਲ ਗਰੋਵਰ ਨੂੰ ਦਵਾਈ ਦਿੱਤੀ ਗਈ। ਫਿਰ 12 ਦਿਨ੍ਹਾਂ ਬਾਅਦ ਉਸਦਾ ਕੋਰੋਨਰੀ ਐਂਜੀਓਗਰਾਮ ਕੀਤਾ ਗਿਆ। ਜਿਸ ਵਿੱਚ ਕਾਮੇਡੀਅਨ ਦੇ ਦਿਲ ਵਿੱਚ ਰੁਕਾਵਟ ਦੀ ਗੱਲ ਕੀਤੀ ਗਈ ਸੀ।