ਪੰਜਾਬ

punjab

ETV Bharat / sitara

ਫ਼ਿਲਮ ਹੇਰਾ-ਫ਼ੇਰੀ 3 ਜ਼ਰੂਰ ਬਣੇਗੀ: ਸੁਨੀਲ ਸ਼ੈੱਟੀ - bollywood news in punjabi

ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਫ਼ਿਲਮ ਹੇਰਾ-ਫ਼ੇਰੀ 3 ਜ਼ਰੂਰ ਬਣੇਗੀ। ਉਨ੍ਹਾਂ ਕਿਹਾ ਕਿ ਕੁਝ ਦਿੱਕਤਾਂ ਸੀ ਜੋ ਹੁਣ ਦੂਰ ਹੋ ਗਈਆਂ ਹਨ।

Suniel Shetty news
ਫ਼ੋਟੋ

By

Published : Jan 16, 2020, 11:11 PM IST

ਮੁੰਬਈ: ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਜਾਣ ਵਾਲੀ ਫ਼ਿਲਮ 'ਹੇਰਾ ਫ਼ੇਰੀ' ਦਾ ਤੀਜਾ ਭਾਗ ਬਣਨ ਜਾ ਰਿਹਾ ਹੈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਹਿੰਦੀ ਸਿਨੇਮਾ 'ਚ ਫ੍ਰੈਂਚਾਇਜ਼ੀ ਦਾ ਦੌਰ ਇਸ ਫ਼ਿਲਮ ਤੋਂ ਹੀ ਸ਼ੁਰੂ ਹੋਇਆ ਸੀ। ਹੇਰਾ ਫ਼ੇਰੀ ਦੇ ਪਹਿਲੇ ਦੋ ਭਾਗ ਤਾਂ ਹਿੱਟ ਰਹੇ ਹੀ ਇਸ ਫ਼ਿਲਮ ਦੇ ਤੀਜੇ ਭਾਗ ਦੀ ਵੀ ਸ਼ੂਟਿੰਗ ਕੁਝ ਕਾਰਨਾਂ ਕਰਕੇ ਰੁੱਕ ਗਈ।

ਸ਼ੂਟਿੰਗ ਰੁੱਕਣ ਤੋਂ ਬਾਅਦ ਖ਼ਬਰਾਂ ਇਹ ਸਾਹਮਣੇ ਆਈਆਂ ਸਨ ਕਿ ਫ਼ਿਲਮ ਠੰਡੇ ਬਸਤੇ 'ਚ ਚਲੀ ਗਈ ਹੈ ਪਰ ਅਜਿਹਾ ਨਹੀਂ ਹੈ ਹਾਲ ਹੀ ਵਿੱਚ ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ 'ਚ ਕਨਫ਼ਰਮ ਕੀਤਾ ਕਿ ਇਹ ਫ਼ਿਲਮ ਪ੍ਰੋਸੈਸ 'ਚ ਹੈ ਅਤੇ ਇਹ ਜ਼ਰੂਰ ਬਣੇਗੀ।

ਸੁਨੀਲ ਸ਼ੈੱਟੀ ਨੇ ਕਿਹਾ, "ਹੇਰਾ ਫ਼ੇਰੀ 3 ਬਣੇਗੀ ਅਤੇ ਅਸੀਂ ਤਿੰਨੋਂ (ਸੁਨੀਲ ਸ਼ੈੱਟੀ, ਪਰੇਸ਼ ਰਾਵਲ ਅਤੇ ਅਕਸ਼ੈ ਕੁਮਾਰ) ਇਸ ਫ਼ਿਲਮ ਵਿੱਚ ਮੁੜ ਤੋਂ ਨਜ਼ਰ ਆਵਾਂਗੇ। ਕੁਝ ਸੱਮਸਿਆਵਾਂ ਸੀ ਜੋ ਹੁਣ ਹੋਲੀ-ਹੋਲੀ ਦੂਰ ਹੋ ਰਹੀਆਂ ਹਨ।" ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦੀ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 'ਹੈਰਾ ਫੈਰੀ 3' ਪ੍ਰਿਯਦਰਸ਼ਨ ਦੇ ਨਿਰਦੇਸ਼ਣ ਹੇਠ ਬਣੇਗੀ।

ABOUT THE AUTHOR

...view details