ਪੰਜਾਬ

punjab

ETV Bharat / sitara

ਫ਼ਿਲਮ 'ਸੂਈ ਧਾਗਾ' 6 ਦਸੰਬਰ ਨੂੰ ਨਹੀਂ ਹੋਵੇਗੀ ਚੀਨ ਵਿੱਚ ਰਿਲੀਜ਼ - ਵਰੁਨ ਧਵਨ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ

ਬਾਲੀਵੁੱਡ ਅਦਾਕਾਰ ਵਰੁਨ ਧਵਨ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'ਸੂਈ ਧਾਗਾ' 6 ਦਸੰਬਰ ਨੂੰ ਚੀਨ ਵਿੱਚ ਰਿਲੀਜ਼ ਹੋਣ ਵਾਲੀ ਸੀ, ਜਿਸ ਦੀ ਹੁਣ ਤਰੀਕ ਬਦਲ ਦਿੱਤੀ ਗਈ ਹੈ। ਤਰੀਕ ਬਦਲਣ ਦਾ ਕਾਰਨ ਇੱਕੋਂ ਹੀ ਦਿਨ ਕਈ ਫ਼ਿਲਮਾ ਦੀ ਰਿਲੀਜ਼ਗ ਹੈ।

sui dhaaga
ਫ਼ੋਟੋ

By

Published : Dec 7, 2019, 3:27 PM IST

ਮੁੰਬਈ: ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'ਸੂਈ ਧਾਗਾ' 6 ਦਸੰਬਰ ਨੂੰ ਚੀਨ ਵਿੱਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਹ ਫ਼ਿਲਮ ਇਸ ਤਰੀਕ ਨੂੰ ਰਿਲੀਜ਼ ਨਹੀਂ ਹੋਵੇਗੀ। ਕਿਉਂਕਿ ਇਸੇ ਦਿਨ ਕਈ ਹੋਰ ਫ਼ਿਲਮਾ ਚੀਨ ਵਿੱਚ ਰਿਲੀਜ਼ ਹੋਈਆ ਹਨ।

ਹੋਰ ਪੜ੍ਹੋ: Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ

ਦੱਸ ਦੇਈਏ ਕਿ ਇਸ ਫ਼ਿਲਮ ਦੀ ਨਵੀਂ ਰਿਲੀਜ਼ਗ ਤਰੀਕ ਜਲਦ ਦੱਸੀ ਜਾਵੇਗੀ, ਜਿਸ ਦੀ ਜਾਣਕਾਰੀ ਫ਼ਿਲਮ ਅਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ। ਇਹ ਫ਼ਿਲਮ ਪਿਛਲੇ ਸਾਲ 28 ਸਤੰਬਰ ਨੂੰ ਰਿਲੀਜ਼ ਹੋਈ ਸੀ।

ਇਸ ਫ਼ਿਲਮ ਦੀ ਕਹਾਣੀ ਕਾਫ਼ੀ ਦਿਲਚਸਪ ਹੈ, ਇਸ ਫ਼ਿਲਮ ਵਿੱਚ ਵਰੁਨ ਧਵਨ ਨੇ ਇੱਕ ਗਰੀਬ ਦਰਜੀ ਦੀ ਭੂਮਿਕਾ ਨਿਭਾਈ ਹੈ, ਜੋ ਆਪਣੀ ਗਰੀਬੀ ਦੇ ਕਰਕੇ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ ਤੇ ਅਨੁਸ਼ਕਾ ਸ਼ਰਮਾ ਨੇ ਵਰੁਨ ਦੀ ਪਤਨੀ ਯਾਨੀ ਮਮਤਾ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਗਰੀਬ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਸ ਦੀ ਮਦਦ ਕਰਦੀ ਹੈ।

ਹੋਰ ਪੜ੍ਹੋ: ਅਕਸ਼ੇ ਨੇ ਭਾਰਤੀ ਨਾਗਰਿਕਤਾ ਲਈ ਕੀਤਾ ਅਪਲਾਈ, ਇਹ ਹੈ ਵਜ੍ਹਾ

ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਫ਼ਿਲਮ ਨੇ ਕੁੱਲ 125.09 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਸ਼ਰਤ ਕਟਾਰੀਆ ਹਨ। ਮਨੀਸ਼ ਸ਼ਰਮਾ ਅਤੇ ਆਦਿੱਤਿਆ ਚੋਪੜਾ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

ABOUT THE AUTHOR

...view details