ਚੰਡੀਗੜ੍ਹ: ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ (Aryan Khan) ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ ਹੈ। ਅਜਿਹੇ 'ਚ ਆਰੀਅਨ (Aryan Khan) ਦੀ ਭੈਣ ਸੁਹਾਨਾ ਨੇ ਭਰਾ ਦੀ ਜ਼ਮਾਨਤ 'ਤੇ ਪਿਆਰ ਜਤਾਇਆ ਹੈ। ਸੁਹਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਭੈਣ ਨਾਲ ਭਰਾ ਆਰੀਅਨ (Aryan Khan) ਅਤੇ ਪਿਤਾ ਸ਼ਾਹਰੁਖ ਖਾਨ ਨਜ਼ਰ ਆ ਰਹੇ ਹਨ।
ਇਹ ਵੀ ਪੜੋ:ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਦਰਅਸਲ ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਕੋਲਾਜ ਸ਼ੇਅਰ ਕੀਤਾ ਹੈ। ਇਹ ਕੋਲਾਜ ਥ੍ਰੋਬੈਕ ਫੋਟੋਆਂ ਨਾਲ ਬਣਿਆ ਹੈ। ਜਿਸ 'ਚ ਸੁਹਾਨਾ ਅਤੇ ਆਰੀਅਨ (Aryan Khan) ਪਿਤਾ ਸ਼ਾਹਰੁਖ ਖਾਨ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਤਸਵੀਰ 'ਚ ਤਿੰਨਾਂ ਦਾ ਬੰਧਨ ਸਾਫ ਦੇਖਿਆ ਜਾ ਸਕਦਾ ਹੈ। ਇਸ ਪੋਸਟ ਦੇ ਨਾਲ ਸੁਹਾਨਾ ਖਾਨ ਨੇ ਕੈਪਸ਼ਨ 'ਚ ਲਿਖਿਆ- ਮੈਂ ਤੁਹਾਨੂੰ ਪਿਆਰ ਕਰਦੀ ਹਾਂ (I Love You)।
ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਸੀ, ਪਰ ਭਰਾ ਆਰੀਅਨ (Aryan Khan) ਦੇ ਡਰੱਗਜ਼ ਮਾਮਲੇ 'ਚ ਜੇਲ ਜਾਣ ਤੋਂ ਬਾਅਦ ਉਸ ਨੇ ਸਿਰਫ 8 ਅਕਤੂਬਰ ਨੂੰ ਮਾਂ ਗੌਰੀ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਪੋਸਟ ਕੀਤੀ ਸੀ। ਸੁਹਾਨਾ ਖਾਨ ਦੇ ਇੰਸਟਾਗ੍ਰਾਮ 'ਤੇ 2.2 ਮਿਲੀਅਨ ਫਾਲੋਅਰਜ਼ ਹਨ, ਜਦੋਂ ਕਿ ਉਸ ਨੇ ਹੁਣ ਤੱਕ ਸਿਰਫ 55 ਪੋਸਟਾਂ ਕੀਤੀਆਂ ਹਨ।
ਭਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੁਹਾਨਾ ਨੇ ਸ਼ੇਅਰ ਕੀਤੀ ਫੋਟੋ ਖਾਸ ਗੱਲ ਇਹ ਹੈ ਕਿ ਜਿੱਥੇ ਸੁਹਾਨਾ ਖਾਨ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ, ਉੱਥੇ ਹੀ ਉਸ ਦੇ ਦੇਸੀ ਅਵਤਾਰ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸੁਹਾਨਾ ਖਾਨ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਸੁਹਾਨਾ ਖਾਨ ਨੂੰ ਸ਼ਾਰਟ ਫਿਲਮ 'ਦਿ ਗ੍ਰੇ ਪਾਰਟ ਆਫ ਬਲੂ' 'ਚ ਦੇਖਿਆ ਗਿਆ ਸੀ। ਇਸ ਲਘੂ ਫਿਲਮ ਦਾ ਨਿਰਦੇਸ਼ਨ ਥੀਓਡੋਰ ਜਿਮੇਨੋ ਨੇ ਕੀਤਾ ਸੀ।
ਦੱਸ ਦੇਈਏ ਕਿ ਆਰੀਅਨ ਖਾਨ (Aryan Khan) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2 ਅਕਤੂਬਰ ਨੂੰ ਮੁੰਬਈ ਦੇ ਇੰਟਰਨੈਸ਼ਨਲ ਕਰੂਜ਼ ਟਰਮੀਨਲ ਤੋਂ ਗ੍ਰਿਫਤਾਰ ਕੀਤਾ ਸੀ। ਆਰੀਅਨ ਖਾਨ (Aryan Khan) ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ 'ਤੇ ਡਰੱਗਜ਼ ਪਾਰਟੀ 'ਚ ਸ਼ਾਮਲ ਹੋਣ ਜਾ ਰਿਹਾ ਸੀ। NCB ਨੇ ਕਰੂਜ਼ ਜਹਾਜ਼ 'ਤੇ ਛਾਪਾ ਮਾਰਿਆ ਅਤੇ ਉਥੋਂ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜੋ:PETROL & DIESEL PRICE: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਜਾਣੋ ਆਪਣੇ ਸ਼ਹਿਰ ਦਾ ਰੇਟ
ਆਰੀਅਨ ਖਾਨ (Aryan Khan) ਕੋਲੋਂ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ। ਪਰ NCB ਨੇ ਆਰੀਅਨ (Aryan Khan) 'ਤੇ ਕਈ ਗੰਭੀਰ ਦੋਸ਼ ਲਗਾਏ ਹਨ। NCB ਦਾ ਕਹਿਣਾ ਹੈ ਕਿ ਆਰੀਅਨ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਹਿੱਸਾ ਹੋ ਸਕਦਾ ਹੈ। ਹਾਲਾਂਕਿ 28 ਅਕਤੂਬਰ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਆਰੀਅਨ ਖਾਨ (Aryan Khan) ਨੂੰ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਸੀ।