ਪੰਜਾਬ

punjab

ETV Bharat / sitara

Street Dancer 3D vs Panga:ਸਾਹਮਣੇ ਆ ਚੁੱਕਾ ਹੈ ਪਹਿਲੇ ਦਿਨ ਦਾ ਰਿਪੋਰਟ ਕਾਰਡ - Film Street Dancer 3D news

ਵਰੁਣ ਧਵਨ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' ਅਤੇ ਅਸ਼ਵੀਨੀ ਅਈਅਰ ਤਿਵਾਰੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਪੰਗਾ' ਦੀ ਪਹਿਲੇ ਦਿਨ ਦੀ ਕਮਾਈ ਸਾਹਮਣੇ ਆ ਚੁੱਕੀ ਹੈ। ਕਿਹੜੀ ਫ਼ਿਲਮ ਨੇ ਕੀਤੀ ਹੈ ਕਿੰਨੀ ਕਮਾਈ ਜਾਣਨ ਲਈ ਪੜ੍ਹੋ ਪੂਰੀ ਖ਼ਬਰ..

Street Dancer 3D vs Panga
ਫ਼ੋਟੋ

By

Published : Jan 25, 2020, 1:09 PM IST

ਮੁੰਬਈ: 24 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈਆਂ ਫ਼ਿਲਮਾਂ 'ਸਟ੍ਰੀਟ ਡਾਂਸਰ 3 ਡੀ' ਅਤੇ 'ਪੰਗਾ' ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਚੁੱਕੇ ਹਨ। ਰੈਮੋ ਡੀਸੂਜਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' ਨੇ ਫ਼ਿਲਮ ਪੰਗਾ ਨਾਲੋਂ ਜ਼ਿਆਦਾ ਕਮਾਈ ਕੀਤੀ ਹੈ।

ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਾਰਸ਼ ਦੇ ਟਵੀਟ ਮੁਤਾਬਕ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' ਨੇ 10.26 ਕਰੋੜ ਦਾ ਕਾਰੋਬਾਰ ਕੀਤਾ ਹੈ। ਤਰਨ ਆਦਾਰਸ਼ ਨੇ ਟਵੀਟ ਵਿੱਚ ਕਿਹਾ ਹੈ ਕਿ ਇਸ ਫ਼ਿਲਮ ਦੀ ਕਾਮਯਾਬੀ ਦਾ ਕਾਰਨ ਇਹ ਹੈ ਕਿ ਫ਼ਿਲਮ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀ ਹੈ। ਵਰਣਨਯੋਗ ਹੈ ਕਿ ਫ਼ਿਲਮ 'ਪੰਗਾ' ਨੂੰ ਵੀ ਫ਼ਿਲਮੀ ਮਾਹਿਰਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਵਿਆਹੀਆਂ ਔਰਤਾਂ ਦੇ ਸੁਪਨਿਆਂ 'ਤੇ ਆਧਾਰਿਤ ਫ਼ਿਲਮ ਪੰਗਾ ਨੇ ਪਹਿਲੇ ਦਿਨ 2.70 ਕਰੋੜ ਦਾ ਕਾਰੋਬਾਰ ਕੀਤਾ ਹੈ।

ਹੋਰ ਪੜ੍ਹੋ: 'ਦਿਲ ਤੋਂ ਹੈਪੀ ਹੈ ਜੀ' ਦੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਦੋਹਾਂ ਹੀ ਫ਼ਿਲਮਾਂ ਦੇ ਕਾਨਸੇਪਟ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ। 'ਸਟ੍ਰੀਟ ਡਾਂਸਰ 3 ਡੀ' ਨੌਜਵਾਨਾਂ ਅਤੇ ਮੁੱਖ ਰੂਪ ਨਾਲ ਡਾਂਸ ਨੂੰ ਵਿਖਾਉਂਦੀ ਹੈ ਉੱਥੇ ਹੀ ਫ਼ਿਲਮ ਪੰਗਾ ਕਬੱਡੀ 'ਤੇ ਆਧਾਰਿਤ ਹੈ। 'ਸਟ੍ਰੀਟ ਡਾਂਸਰ 3 ਡੀ' ਵਿੱਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨਜ਼ਰ ਆਉਂਦੇ ਹਨ। ਫ਼ਿਲਮ ਪੰਗਾ ਵਿੱਚ ਕੰਗਨਾ ਰਣੌਤ ਅਤੇ ਜੱਸੀ ਗਿੱਲ ਮੁੱਖ ਭੂਮਿਕਾ 'ਚ ਵਿਖਾਈ ਦਿੰਦੇ ਹਨ।

ABOUT THE AUTHOR

...view details