'ਸਟ੍ਰੀਟ ਡਾਂਸਰ 3D' ਦੀ ਸ਼ੂ੍ਟਿੰਗ ਪੂਰੀ, ਰੈਪ-ਅਪ ਪਾਰਟੀ ਵਿੱਚ ਪਈ ਧਮਾਲ - STREET DANCER 3D RAP UP PARTY
ਡਾਇਰੈਕਟ ਰੈਮੋ ਡੀਸੂਜ਼ਾ ਦੀ ਆਉਂਣ ਵਾਲੀ ਫ਼ਿਲਮ 'ਸਟ੍ਰੀਟ ਡਾਂਸਰ 3D' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫ਼ਿਲਮ ਨਿਰਮਾਤਾਵਾਂ ਨੇ ਮੁੰਬਈ ਵਿੱਚ ਇੱਕ ਰੈਪ-ਅਪ ਪਾਰਟੀ ਕੀਤੀ, ਜਿੱਥੇ ਵਰੁਣ ਅਤੇ ਸ਼ਰਧਾ ਹੋਰ ਸਿਤਾਰਿਆਂ ਦੇ ਨਾਲ,ਕਈ ਹੋਰ ਅਦਾਕਾਰ ਵੀ ਨਜ਼ਰ ਆਏ।
ਮੁੰਬਈ: 'ਸਟ੍ਰੀਟ ਡਾਂਸਰ 3D' ਦੇ ਨਿਰਮਾਤਾਵਾਂ ਨੇ ਸ਼ੂਟਿੰਗ ਪੂਰੀ ਹੋਣ 'ਤੇ ਫ਼ਿਲਮ ਦੀ ਕਾਸਟ ਅਤੇ ਕ੍ਰੂ ਲਈ ਮੰਗਲਵਾਰ ਨੂੰ ਮੁੰਬਈ 'ਚ ਰੈਪ-ਅਪ ਪਾਰਟੀ ਦਾ ਆਯੋਜਨ ਕੀਤਾ ਹੈ। ਫ਼ਿਲਮ ਦੇ ਮੁੱਖ ਅਦਾਕਾਰ ਵਰੁਣ ਧਵਨ ਅਤੇ ਸ਼ਰਧਾ ਕਪੂਰ ਵੀ ਪਾਰਟੀ ਵਿੱਚ ਸ਼ਾਮਲ ਹੋਏ।
ਇੱਥੋਂ ਤੱਕ ਕਿ ਵਰੁਣ, ਆਪਣੇ ਸੋਸ਼ਲ ਮੀਡੀਆ 'ਤੇ ਵੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਬਾਰੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ । ਵਰੁਣ ਧਵਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਪੋਸਟ ਪਾਈ ਜਿਸ ਵਿੱਚ ਵਰੁਣ ਫ਼ਿਲਮ ਨੂੰ ਲੈਕੇ ਕਾਫ਼ੀ ਉਤਸ਼ਾਹਿਤ ਹਨ। ਵਰੁਣ ਨੇ ਪੋਸਟ ਪਾ ਲਿਖਿਆ ਕਿ, "ਡਾਂਸ ਲੋਕਾਂ ਨੂੰ ਅਵਿਸ਼ਵਾਸ਼ਯੋਗ ਚੀਜ਼ਾਂ ਕਰਨ ਦੀ ਸਮਰੱਥਾ ਦਿੰਦਾ ਹੈ, ਭਾਵੇਂ ਉਹ ਤੁਹਾਡੀ ਗਲੀ ਵਿੱਚ ਹੋਵੇ ਜਾਂ ਸਟੇਜ 'ਤੇ, ਕੋਈ ਫ਼ਰਕ ਨਹੀਂ ਪੈਂਦਾ, ਇਹ ਮੇਰੀ ਯਾਤਰਾ ਹੈ"।