ਮੁੰਬਈ: ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਨਵੀਂ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' 'ਚੋਂ ਵਰੁਣ ਧਵਨ ਤੇ ਸ਼ਰਧਾ ਤੋਂ ਬਾਅਦ ਹੁਣ ਡਾਇਰੈਕਟਰ ਤੇ ਕੋਰਿਓਗ੍ਰਾਫ਼ਰ ਪ੍ਰਭੂ ਦੇਵਾ ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ।ਇਸ ਫ਼ਿਲਮ ਦੀ ਜਾਣਕਾਰੀ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।
ਹੋਰ ਪੜ੍ਹੋ: ਜਨਮ ਦਿਨ ਉੱਤੇ ਖ਼ਾਸ:ਖੇਤਰੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ 'ਚ ਵੀ ਲੁੱਟੀ ਰਜਨੀਕਾਂਤ ਨੇ ਵਾਹ-ਵਾਹ
ਤਰਨ ਨੇ ਇਸ ਫ਼ਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਤੇ ਇਸ ਫ਼ਿਲਮ ਦੇ ਪੋਸਟਰ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ 'ਪ੍ਰਭੂ ਦੇਵਾ....'ਸਟ੍ਰੀਟ ਡਾਂਸਰ 3ਡੀ' ਦਾ ਨਵਾਂ ਪੋਸਟਰ......18 ਦਸੰਬਰ ਨੂੰ ਟ੍ਰੇਲਰ ਹੋਵੇਗਾ ਰਿਲੀਜ਼... ਡਾਇਰੈਕਟਿਡ ਬਾਏ ਰੇਮੋ ਡੀਸੂਜ਼ਾ...24 ਜਨਵਰੀ 2020 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਦੇ ਲਈ ਪੂਰੀ ਤਰ੍ਹਾ ਤਿਆਰ।'
ਹੋਰ ਪੜ੍ਹੋ: Exclusive Interview: 'ਮੁੰਨਾ ਬਦਨਾਮ' ਲਈ ਛੱਡਣੀ ਪਈ ਸੀ ਬਿਰਆਨੀ
ਹਾਲ ਹੀ ਵਿੱਚ ਇਸ ਫ਼ਿਲਮ ਦਾ ਇੱਕ ਪੋਸਟਰ ਜਾਰੀ ਕੀਤਾ ਗਿਆ, ਜਿਸ ਵਿੱਚ ਸ਼ਰਧਾ ਦਾ ਲੁੱਕ ਸਾਹਮਣੇ ਆਇਆ ਸੀ। ਇਸ ਪੋਸਟਰ ਵਿੱਚ ਸ਼ਰਧਾ ਨੇ ਹਾਫ਼ ਲੈਂਥ ਬੂਟ ਦੇ ਨਾਲ ਵਾਈਬ੍ਰੈਂਟ ਕੱਪੜੇ ਪਾਏ ਹੋਏ ਹਨ। ਇਸ ਤੋਂ ਪਹਿਲਾ ਵਰੁਣ ਦੀ ਲੁੱਕ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ। ਇਸ ਫ਼ਿਲਮ ਵਿੱਚ ਵਰੁਣ ਧਵਨ ਨਾਲ ਸ਼ਰਧਾ ਕਪੂਰ, ਪ੍ਰਭੂ ਦੇਵਾ, ਨੋਰਾ ਫਤੇਹੀ ਅਤੇ ਅਪਾਰਸ਼ਕਤੀ ਖੁਰਾਨਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।