ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਨੂੰ ਹਿਰਾਸਤ ਵਿੱਚ ਲਿਆ ਹੈ। ਮਿਰਾਂਡਾ ਅਦਾਕਾਰ ਸੁਸ਼ਾਂਤ ਦੇ ਕਰੀਬੀ ਸੀ ਅਤੇ ਉਸ ਦੇ ਮੈਨੇਜਰ ਰਹੀ ਚੁੱਕੇ ਹਨ।
ਸ਼ੁਸ਼ਾਂਤ ਰਾਜਪੂਤ ਮਾਮਲਾ: NCB ਨੇ ਸ਼ੋਵਿਕ ਤੇ ਮਿਰਾਂਡਾ ਨੂੰ ਲਿਆ ਹਿਰਾਸਤ 'ਚ - ਸੈਮੂਅਲ ਮਿਰਾਂਡਾ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 75 ਤੋਂ ਵੱਧ ਦਿਨ ਬੀਤ ਚੁੱਕੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਇਸ ਮਾਮਲੇ ਵਿੱਚ ਡਰਗ ਦੇ ਐਂਗਲ ਨੂੰ ਲੈ ਕੇ ਜਾਂਚ ਕਰ ਰਹੀ ਹੈ। ਇਸ ਜਾਂਚ ਦੇ ਤਹਿਤ ਐਨਸੀਬੀ ਨੇ ਸ਼ੋਵਿਕ ਤੇ ਮਿਰਾਂਡਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।
ਦੱਸ ਦੇਈਏ ਕਿ ਐਨਸੀਬੀ ਦੀ ਟੀਮ ਸੁਸ਼ਾਂਤ ਦੀ ਮੌਤ ਦੇ ਕੇਸ ਵਿੱਚ ਡਰਗ ਦੇ ਐਂਗਲ ਨੂੰ ਲੈ ਕੇ ਜਾਂਚ ਕਰ ਰਹੀ ਹੈ। ਐਨਸੀਬੀ ਦੀ ਟੀਮ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਰੀਆ ਚੱਕਰਵਰਤੀ ਦੇ ਘਰ ਸ਼ੁੱਕਰਵਾਰ ਤੜਕੇ ਪਹੁੰਚੀ। ਐਨਸੀਬੀ ਦੀ ਇੱਕ ਹੋਰ ਟੀਮ ਨੇ ਸੈਮੂਅਲ ਮਿਰਾਂਡਾ ਦੇ ਘਰ ਵੀ ਛਾਪਾ ਮਾਰਿਆ। ਟੀਮ ਨੇ ਮਿਰਾਂਡਾ ਤੇ ਸ਼ੋਵਿਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਦੱਸ ਦਈਏ ਕਿ ਫੜੇ ਗਏ ਨਸ਼ਾ ਤਸਕਰ ਜ਼ੈਦ ਨੇ ਰਿਆ ਅਤੇ ਉਸਦੇ ਭਰਾ ਦਾ ਨਾਮ ਲਿਆ। ਸੁਸ਼ਾਂਤ 14 ਜੂਨ ਨੂੰ ਆਪਣੇ ਅਪਾਰਟਮੈਂਟ ਵਿੱਚ ਫਾਹੇ ਨਾਲ ਲਟਕਿਆ ਪਾਇਆ ਗਿਆ ਸੀ ਅਤੇ ਮੁੰਬਈ ਪੁਲਿਸ ਨੇ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਸੀ। ਮਰਹੂਮ ਅਦਾਕਾਰ ਦੇ ਪਿਤਾ ਨੇ ਬਾਅਦ ਵਿੱਚ ਪਟਨਾ ਵਿੱਚ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਨ੍ਹਾਂ ਨੇ ਰੀਆ ਤੇ ਉਸ ਦੇ ਪਰਿਵਾਰ 'ਤੇ ਰਾਜਪੂਤ ਨੂੰ ਖੁਦਕੁਸ਼ੀ ਲਈ ਉਕਸਾਉਣਾ ਤੇ ਉਸ ਦੀ ਰਾਸ਼ੀ ਦੇ ਗਬਨ ਦਾ ਦੋਸ਼ ਲਗਾਇਆ।