ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਲੈਕੇ ਹਾਲ ਹੀ ਦੇ ਵਿੱਚ ਇਹ ਖ਼ਬਰ ਸਾਹਮਣੇ ਆਈ ਸੀ ਕਿ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਇੰਸ਼ਾਅਲਾਹ 'ਚ ਸਲਮਾਨ ਖ਼ਾਨ ਨੂੰ ਰਿਪਲੇਸ ਕਰਨ ਵਾਲੇ ਹਨ। ਹਾਲਾਂਕਿ ਉਸ ਵੇਲੇ ਸ਼ਾਹਰੁਖ ਨੇ ਕੋਈ ਬਿਆਨ ਨਹੀਂ ਸੀ ਦਿੱਤਾ ਪਰ ਹੁਣ ਕਿੰਗ ਖ਼ਾਨ ਨੇ ਉਨ੍ਹਾਂ ਖ਼ਬਰਾਂ ਨੂੰ ਅਫ਼ਵਾਹਾਂ ਕਰਾਰ ਦਿੱਤਾ ਹੈ।
ਫ਼ਿਲਮ ਇੰਸ਼ਾਅਲਾਹ ਨਹੀਂ ਕਰ ਰਹੇ ਕਿੰਗ ਖ਼ਾਨ - shahrukh khan
ਹਾਲ ਹੀ ਵਿੱਚ ਖ਼ਬਰਾਂ ਇਹ ਆ ਰਹੀਆਂ ਸਨ ਕਿ ਕਿੰਗ ਖ਼ਾਨ ਨੇ ਸਲਮਾਨ ਖ਼ਾਨ ਨੂੰ ਫ਼ਿਲਮ ਇੰਸ਼ਾਅਲਾਹ 'ਚ ਰਿਪਲੇਸ ਕਰ ਦਿੱਤਾ ਹੈ। ਇਨ੍ਹਾਂ ਖ਼ਬਰਾਂ 'ਤੇ ਸ਼ਾਹਰੁਖ ਖ਼ਾਨ ਨੇ ਟਿੱਪਣੀ ਕੀਤੀ ਹੈ।
ਸ਼ਾਹਰੁਖ ਖ਼ਾਨ ਨੇ ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਲਿਖਿਆ, "ਇਹ ਜਾਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੇਰੀ ਪਿੱਠ ਪਿੱਛੇ ਮੈਂ ਚੋਰੀ-ਚੋਰੀ ਇਨ੍ਹੀਆਂ ਫ਼ਿਲਮਾਂ ਸਾਈਨ ਕਰ ਲਈਆਂ ਹਨ ਕਿ ਇਨ੍ਹਾਂ ਬਾਰੇ ਮੈਨੂੰ ਵੀ ਕੁਝ ਨਹੀਂ ਪਤਾ।" ਇੰਸ਼ਾਅਲਾਹ ਦੇ ਨਾਲ ਜੁੜਣ ਤੋਂ ਇਲਾਵਾ ਸ਼ਾਹਰੁਖ ਨੂੰ ਲੈਕੇ ਇਹੋ ਜਿਹੀਆਂ ਵੀ ਚਰਚਾਵਾਂ ਹੋ ਰਹੀਆਂ ਸਨ ਕਿ ਉਹ ਨਿਰਦੇਸ਼ਕ ਅਲੀ ਅਭਾਸ ਜਫ਼ਰ ਦੀ ਅਗਲੀ ਫ਼ਿਲਮ ਦਾ ਹਿੱਸਾ ਬਣਨਗੇ।
ਹਾਲਾਂਕਿ ਹੁਣ ਕਿੰਗ ਖ਼ਾਨ ਨੇ ਇਨ੍ਹਾਂ ਖ਼ਬਰਾਂ ਨੂੰ ਆਪ ਹੀ ਖ਼ਾਰਿਜ਼ ਕਰ ਦਿੱਤਾ ਹੈ। ਜ਼ਿਕਰ-ਏ-ਖ਼ਾਸ ਹੈ ਕਿ ਸ਼ਾਹਰੁਖ ਖ਼ਾਨ ਸਾਲ 2018 'ਚ ਆਈ ਫ਼ਿਲਮ ਜ਼ੀਰੋ 'ਚ ਆਖ਼ਰੀ ਵਾਰ ਨਜ਼ਰ ਆਏ ਸਨ। ਉਸ ਤੋਂ ਬਾਅਦ ਸ਼ਾਹਰੁਖ ਨੇ ਕੋਈ ਵੀ ਫ਼ਿਲਮ ਸਾਇਨ ਨਹੀਂ ਕੀਤੀ ਹੈ।