ਪੰਜਾਬ

punjab

ETV Bharat / sitara

ਸ਼ਾਹਰੁਖ਼ ਅਤੇ ਕਰਨ ਜੌਹਰ ਮਤਲਬੀ ਹਨ:ਨੀਨਾ ਗੁਪਤਾ - Karan Johar

ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਸ਼ਾਹਰੁਖ਼ ਅਤੇ ਕਰਨ ਜੌਹਰ ਨੂੰ ਲੈ ਕੇ ਇਕ ਕਿੱਸਾ ਸਾਂਝਾ ਕੀਤਾ ਹੈ ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਸ਼ਾਹਰੁਖ਼ ਅਤੇ ਕਰਨ ਮਤਲਬੀ ਹਨ।

ਡਿਜ਼ਾਇਨ ਫ਼ੋਟੋ

By

Published : Apr 20, 2019, 12:03 PM IST

ਮੁੰਬਈ: ਫ਼ਿਲਮ 'ਬਧਾਈ ਹੋ' 'ਚ ਨੀਨਾ ਗੁਪਤਾ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਸੀ। ਫ਼ਿਲਮ 'ਚ ਉਨ੍ਹਾਂ ਨੇ ਇਕ ਵੱਧ ਉਮਰ ਦੀ ਗਰਭਵਤੀ ਮਹਿਲਾ ਦਾ ਕਿਰਦਾਰ ਅਦਾ ਕੀਤਾ ਸੀ। ਇਹ ਫ਼ਿਲਮ ਸਫ਼ਲ ਰਹੀ ਸੀ ਅਤੇ 100 ਕਰੋੜ ਕਲੱਬ 'ਚ ਸ਼ਾਮਿਲ ਹੋਈ ਸੀ।
ਨੀਨਾ ਗੁਪਤਾ ਨੇ ਹਾਲ ਹੀ ਇਕ ਨਿੱਜੀ ਇੰਟਰਵਿਊ 'ਚ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਹਰੁਖ਼ਅਤੇ ਕਰਨ ਜੌਹਰ ਦੋਵੇਂ ਮਤਲਬੀ ਹਨ। ਦਰਅਸਲ ਨੀਨਾ ਗੁਪਤਾ ਨੇ ਇਕ ਕਿੱਸਾ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਕ ਵਾਰ ਉਹ ਕਰਨ ਜੌਹਰ ਅਤੇ ਸ਼ਾਹਰੁਖ਼ਨੂੰ ਏਅਰਪੋਰਟ 'ਤੇ ਮਿਲੇ ਸੀ। ਉਸ ਵੇਲੇ ਨੀਨਾ ਨੇ ਆਪਣੀ ਬੇਟੀ ਮਸਾਬਾ ਦੇ ਫ਼ਿਲਮ ਇੰਡਸਟਰੀ 'ਚ ਜਾਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਸੀ। ਇਸ ਸੰਬਧੀ ਕਰਨ ਅਤੇ ਸ਼ਾਹਰੁਖ਼ ਨੇ ਨੀਨਾ ਨੂੰ ਆਪਣਾ ਨੰਬਰ ਦਿੱਤਾ ਸੀ।
ਨੀਨਾ ਨੇ ਬਹੁਤ ਵਾਰ ਉਨ੍ਹਾਂ ਦੋਹਾਂ ਨੂੰ ਫ਼ੋਨ ਕੀਤਾ ਪਰ ਕਿਸੇ ਨੇ ਵੀ ਫ਼ੋਨ ਨਹੀਂ ਚੁੱਕਿਆ। ਇਸ ਲਈ ਉਨ੍ਹਾਂ ਮਜ਼ਾਕ 'ਚ ਕਿਹਾ ਇਹ ਲੋਕ ਮਤਲਬੀ ਅਤੇ ਚੀਪ ਹਨ। ਆਪ ਹੀ ਨੰਬਰ ਦੇ ਕੇ ਆਪ ਹੀ ਫ਼ੋਨ ਨਹੀਂ ਚੁੱਕਦੇ।

ABOUT THE AUTHOR

...view details