ਪੰਜਾਬ

punjab

ETV Bharat / sitara

ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀ ਸਾੜੀ ਦੀ ਆਨਲਾਈਨ ਨਿਲਾਮੀ, ਲੋੜਵੰਦਾਂ ਨੂੰ ਮਿਲੇਗੀ ਮਦਦ - kapoor family

ਸ਼੍ਰੀਦੇਵੀ ਦੀ ਹੱਥ ਦੀ ਬੁਣੀ ਕੋਟਾ ਸਾੜੀ ਨੂੰ ਨਿਲਾਮ ਕੀਤਾ ਜਾ ਰਿਹਾ ਹੈ। ਸਾੜੀ ਦੀ ਨਿਲਾਮੀ ਤੋਂ ਮਿਲਣ ਵਾਲੀ ਰਕਮ ਇਕ ਸਮਾਜਿਕ ਸੰਸਥਾਂ ਨੂੰ ਦਿੱਤੀ ਜਾਵੇਗੀ ਜੋ ਲੋੜਵੰਦਾਂ ਦੀ ਮਦਦ ਕਰੇਗੀ।

ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀ ਸਾੜੀ ਦੀ ਆਨਲਾਈਨ ਨਿਲਾਮੀ, ਲੋੜਵੰਦਾਂ ਨੂੰ ਮਿਲੇਗੀ ਮਦਦ

By

Published : Feb 24, 2019, 8:46 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨੂੰ ਇਕ ਸਾਲ ਪੂਰਾ ਹੋ ਚੁੱਕਿਆ ਹੈ। ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਸ਼੍ਰੀਦੇਵੀ ਦੀ ਇੱਕ ਕੀਮਤੀ ਕੋਟਾ ਸਾੜੀ ਨੂੰ ਨਿਲਾਮ ਕੀਤਾ ਜਾ ਰਿਹਾ ਹੈ। ਇਸ ਨਾਲ ਜਿੰਨ੍ਹੀ ਰਾਸ਼ੀ ਮਿਲੇਗੀ ਉਹ ਇਕ ਸਮਾਜਿਕ ਸੰਸਥਾਂ ਨੂੰ ਦੇ ਦਿੱਤੀ ਜਾਵੇਗੀ।
ਚੇਨੱਈ ਦੇ ਆਨਲਾਈਨ ਮੰਚ ਪੇਰਸੇਰਾ ਦੇ ਮੁਤਾਬਕ ,ਨਿਲਾਮੀ ਤੋਂ ਜਿੰਨ੍ਹੀ ਵੀ ਰਾਸ਼ੀ ਮਿਲੇਗੀ, ਕਪੂਰ ਪਰਿਵਾਰ ਉਸਨੂੰ ਕਨਸਰਨ ਇੰਡੀਆ ਫਾਉਂਡੇਸ਼ਨ ਨੂੰ ਦਾਨ ਕਰੇਗਾ। ਦੱਸ ਦਈਏ ਕਿ ਇਹ ਸੰਸਥਾ ਮਹਿਲਾਵਾਂ, ਬੱਚਿਆਂ, ਦਿਵਿਆਂਗ ਤੇ ਬਜ਼ੁਰਗਾਂ ਦੀ ਮਦਦ ਕਰਦੀ ਹੈ।
ਦੱਸ ਦਈਏ ਕਿ ਸਾੜੀ ਦੀ ਨਿਲਾਮੀ 40 ਹਜ਼ਾਰ ਰੁਪਏ ਤੋਂ ਸ਼ੁਰੂ ਹੋਈ ਸੀ ਤੇ ਹੁਣ ਇਹ 1 ਲੱਖ 30 ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਹੈ। ਇਸ ਨਿਲਾਮੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਅਜੇ ਬੋਲੀ ਹੋਰ ਵਧੇਗੀ। ਸਾੜੀ ਦੀ ਨਿਲਾਮੀ ਪੇਰਸੇਰਾ ਦੀ ਵੈੱਬਸਾਇਟ 'ਤੇ ਹੋ ਰਹੀ ਹੈ। ਇਸ ਵੈੱਬਸਾਇਟ ਨੇ 20 ਫਰਵਰੀ ਨੂੰ ਇਕ ਟਵੀਟ ਦੇ ਜ਼ਰੀਏ ਇਸ ਸਾੜੀ ਦੀ ਬੋਲੀ ਦੀ ਸ਼ੁਰੂਆਤ ਕੀਤੀ ਸੀ ।

ABOUT THE AUTHOR

...view details