ਮੁੰਬਈ: ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਨੂੰ ਸਮਰਪਿਤ ਮੋਮ ਸਟੈਚੂ ਬੁੱਧਵਾਰ ਨੂੰ ਸਿੰਗਾਪੁਰ 'ਚ ਮੈਡਮ ਤੁਸਾਦ ਮਿਊਜ਼ੀਅਮ 'ਚ ਲਾਇਆ ਜਾਵੇਗਾ।
ਮਰਹੂਮ ਅਦਾਕਾਰਾ ਦੇ ਪਤੀ ਬੋਨੀ ਕਪੂਰ ਨੇ ਟਵੀਟਰ ਰਾਹੀਂ ਇੱਕ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕੀਤੀ। ਇਸ ਵੀਡੀਓ 'ਚ ਸ੍ਰੀਦੇਵੀ ਦੀ ਮੋਮ ਦੀ ਮੂਰਤੀ ਬਣਾਓਣ ਦੀ ਝਲਕ ਵਿਖਾਈ ਗਈ ਹੈ।
ਬੋਨੀ ਨੇ ਟਵੀਟ ਕਰ ਕਿਹਾ, "ਸ੍ਰੀਦੇਵੀ ਨਾ ਸਿਰਫ਼ ਸਾਡੇ ਦਿਲਾਂ 'ਚ ਬਲਕਿ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ 'ਚ ਹਮੇਸ਼ਾ ਵਸ ਗਈ ਹੈ। ਮੈਡਮ ਤੁਸਾਦ ਮਿਊਜ਼ੀਅਮ ,ਸਿੰਗਾਪੁਰ 'ਚ 4 ਸਤੰਬਰ 2019 ਨੂੰ ਉਨ੍ਹਾਂ ਦੇ ਸਟੈਚੂ ਦੀ ਘੁੰਢ ਚੁਕਾਈ ਦਾ ਇੰਤਜ਼ਾਰ ਹੈ।"
ਸ੍ਰੀਦੇਵੀ ਦੇ ਵੈਕਸ ਸਟੈਚੂ ਦੀ ਹੋਵੇਗੀ ਬੁੱਧਵਾਰ ਨੂੰ ਸਿੰਗਾਪੁਰ 'ਚ ਘੁੰਢ ਚੁਕਾਈ - madame tussauds Sigapore
ਬੁ੍ੱਧਵਾਰ ਨੂੰ ਮੈਡਮ ਤੁਸਾਦ ਮਿਊਜ਼ੀਅਮ (ਸਿੰਗਾਪੁਰ) 'ਚ ਮਰਹੂਮ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦਾ ਮੋਮ ਸਟੈਚੂ ਦੀ ਘੁੰਢ ਚੁਕਾਈ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਅਦਾਕਾਰਾ ਦੇ ਪਤੀ ਬੋਨੀ ਕਪੂਰ ਨੇ ਸਾਂਝੀ ਕੀਤੀ ਹੈ।
ਫ਼ੋਟੋ
ਜ਼ਿਕਰ-ਏ-ਖ਼ਾਸ ਹੈ ਕਿ ਮੈਡਮ ਤੁਸਾਦ ਮਿਊਜ਼ੀਅਮ ਨੇ 13 ਅਗਸਤ ਨੂੰ ਉਨ੍ਹਾਂ ਦੀ 56 ਵੀਂ ਵਰੇਗੰਢ 'ਤੇ ਮਰਹੂਮ ਅਦਾਕਾਰਾ ਨੂੰ ਸ਼ਰਧਾਜਲੀ ਦੇ ਰੂਪ 'ਚ ਇਹ ਸਟੈਚੂ ਬਣਾਉਣ ਦਾ ਫ਼ੈਸਲਾ ਲਿਆ। ਸ੍ਰੀਦੇਵੀ ਦੀ ਮੌਤ 24 ਫ਼ਰਵਰੀ ਨੂੰ ਦੁਬਈ 'ਚ ਹੋਈ ਸੀ।