ਹੈਦਰਾਬਾਦ: ਕਰੀਬ ਚਾਰ ਦਹਾਕਿਆਂ ਤੋਂ ਫ਼ਿਲਮੀ ਦੁਨੀਆ 'ਚ ਸਰਗਰਮ ਜੈਕੀ ਸ਼ਰਾਫ ਦਾ ਜਨਮਦਿਨ 1 ਫਰਵਰੀ ਨੂੰ ਯਾਨੀ ਅੱਜ ਹੈ। ਮਹਾਰਾਸ਼ਟਰ ਦੇ ਲਾਤੂਰ ਜ਼ਿਲੇ 'ਚ ਸਾਲ 1957 'ਚ ਜਨਮੇ ਜੈਕੀ ਸ਼ਰਾਫ ਨੇ ਭਾਰਤ ਦੀਆਂ ਲਗਭਗ 9 ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਜੈਕੀ ਸ਼ਰਾਫ ਦੀ ਸ਼ਖਸੀਅਤ ਤੋਂ ਲੈ ਕੇ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਉੱਤੇ ਦਾ ਹਰ ਕੋਈ ਫੈਨ ਹੈ।
Jackie Shroff Birthday: ਹੀਰੋ ਬਣਨ ਤੋਂ ਪਹਿਲਾਂ ਟਰੱਕ ਡਰਾਇਵਰ ਸੀ ਜੈਕੀ ਸ਼ਰਾਫ ! - Jackie Shroff Family
ਬਾਲੀਵੁੱਡ ਦੇ 'ਮਸਤ ਮਲੰਗ' ਅਦਾਕਾਰ ਜੈਕੀ ਸ਼ਰਾਫ ਕਿਸੀ ਪਛਾਣ ਦੇ ਮੁਹਤਾਜ ਨਹੀਂ ਹਨ। ਆਪਣੀ ਅਦਾਕਾਰੀ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਜੈਕੀ ਸ਼ਰਾਫ ਨੂੰ ਅੱਜ ਲੱਖਾਂ ਲੋਕ ਪਿਆਰ ਕਰਦੇ ਹਨ।
Jackie Shroff Birthday
ਜੈਕੀ ਸ਼ਰਾਫ ਦਾ ਅਸਲੀ ਨਾਂ ਜੈ ਕਿਸ਼ਨ
- ਜੈਕੀ ਸ਼ਰਾਫ ਦਾ ਅਸਲੀ ਨਾਂ ਜੈ ਕਿਸ਼ਨ ਕਾਕੂਭਾਈ ਹੈ। ਉਨ੍ਹਾਂ ਦੇ ਪਿਤਾ ਇੱਕ ਗੁਜਰਾਤੀ ਸਨ ਅਤੇ ਮਾਤਾ ਕਜ਼ਾਕਿਸਤਾਨ ਦੀ ਇੱਕ ਤੁਰਕ ਸੀ। ਜੈਕੀ ਸ਼ਰਾਫ ਦੇ ਪਿਤਾ ਮੁੰਬਈ ਦੇ ਮਸ਼ਹੂਰ ਜੋਤਸ਼ੀ ਸਨ।
- ਜੈਕੀ ਸ਼ਰਾਫ ਦੇ ਦੋ ਭਰਾ ਸਨ, ਪਰ 17 ਸਾਲ ਦੀ ਉਮਰ 'ਚ ਉਨ੍ਹਾਂ ਦੇ ਵੱਡੇ ਭਰਾ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਭਰਾ ਦੀ ਮੌਤ ਦਾ ਜੈਕੀ ਸ਼ਰਾਫ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪਿਆ।
- ਜੈਕੀ ਸ਼ਰਾਫ ਫਿਲਮਾਂ 'ਚ ਆਉਣ ਤੋਂ ਪਹਿਲਾਂ ਟਰੱਕ ਡਰਾਈਵਰ ਹੋਇਆ ਕਰਦੇ ਸਨ।
- ਜੈਕੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 1982 'ਚ ਦੇਵਾਨੰਦ ਦੀ ਫ਼ਿਲਮ 'ਸਵਾਮੀ ਦਾਦਾ' ਨਾਲ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਬਹੁਤ ਛੋਟੀ ਜਿਹੀ ਭੂਮਿਕਾ ਨਿਭਾਈ ਸੀ।
- ਜੈਕੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਪੂਰਨ ਤੌਰ ਉੱਤੇ 1983 'ਚ ਆਈ ਫ਼ਿਲਮ 'ਹੀਰੋ' 'ਚ ਇਕ ਮਵਾਲੀ ਦੇ ਕਿਰਦਾਰ ਨਾਲ ਕੀਤੀ ਸੀ।
- ਇਕ ਵਾਰ ਜੈਕੀ ਜਦੋਂ ਬੱਸ ਸਟਾਪ 'ਤੇ ਬੈਠੇ ਸਨ, ਤਾਂ ਉਨ੍ਹਾਂ ਦੀ ਨਜ਼ਰ ਬੱਸ 'ਚ ਬੈਠੀ 13 ਸਾਲ ਦੀ ਕੁੜੀ 'ਤੇ ਪਈ ਜਿਸ ਨੂੰ ਦੇਖ ਕੇ ਉਹ ਕੁੜੀ ਨੂੰ ਆਪਣਾ ਦਿਲ ਦੇ ਬੈਠੇ। ਕਿਹਾ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਜੈਕੀ ਨੇ ਉਸੇ ਲੜਕੀ ਨਾਲ ਵਿਆਹ ਕਰ ਲਿਆ ਅਤੇ ਉਹ ਲੜਕੀ ਆਇਸ਼ਾ ਦੱਤ ਦੇ ਰੂਪ 'ਚ ਉਨ੍ਹਾਂ ਦੀ ਪਤਨੀ ਬਣੀ।
- 5 ਜੂਨ, 1987 ਨੂੰ ਜੈਕੀ ਨੇ ਆਪਣੀ ਪ੍ਰੇਮਿਕਾ ਆਇਸ਼ਾ ਦੱਤ ਨਾਲ ਵਿਆਹ ਕੀਤਾ, ਜੋ ਬਾਅਦ ਵਿੱਚ ਇੱਕ ਫ਼ਿਲਮ ਨਿਰਮਾਤਾ ਬਣ ਗਈ। ਜੈਕੀ ਅਤੇ ਆਇਸ਼ਾ ਤੋਂ ਦੋ ਬੱਚੇ ਹਨ- ਬੇਟਾ ਟਾਈਗਰ ਸ਼ਰਾਫ (ਹੇਮੰਤ ਜੈ) ਅਤੇ ਬੇਟੀ ਕ੍ਰਿਸ਼ਨਾ ਸ਼ਰਾਫ।
- ਜੈਕੀ ਸ਼ਰਾਫ ਹੁਣ ਤੱਕ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹ 'ਕਰਮ', 'ਜਵਾਬ ਹਮ ਦੇਂਗੇ', 'ਕਾਸ਼', 'ਰਾਮ ਲਖਨ', 'ਪਰਿੰਦਾ', 'ਮੈਂ ਤੇਰਾ ਦੁਸ਼ਮਣ', 'ਤ੍ਰਿਦੇਵ', 'ਵਰਦੀ', 'ਦੁੱਧ ਦਾ ਕਰਜ਼', 'ਸੌਦਾਗਰ', 'ਕਿੰਗ ਅੰਕਲ', 'ਖ਼ਲਨਾਇਕ', 'ਗਰਦਿਸ਼', 'ਤ੍ਰਿਮੂਰਤੀ', 'ਰੰਗੀਲਾ' ਸਣੇ ਕਈ ਫ਼ਿਲਮਾਂ ਨੇ ਜੈਕੀ ਸ਼ਰਾਫ ਨੂੰ ਬਾਲੀਵੁੱਡ 'ਚ ਵੀ ਵੱਖਰੀ ਪਛਾਣ ਦਿਲਵਾਈ।
- ਜੈਕੀ ਸ਼ਰਾਫ ਨੂੰ ਆਪਣੇ ਕਰੀਅਰ 'ਚ ਕਈ ਐਵਾਰਡ ਮਿਲ ਚੁੱਕੇ ਹਨ। ਉਨ੍ਹਾਂ ਨੂੰ ਪਹਿਲੀ ਵਾਰ 1990 ਵਿੱਚ ਆਈ ਫ਼ਿਲਮ ‘ਪਰਿੰਦਾ’ ਲਈ 'ਸਰਵੋਤਮ ਅਦਾਕਾਰ' ਦਾ ਐਵਾਰਡ ਮਿਲਿਆ ਸੀ।
ਇਹ ਵੀ ਪੜ੍ਹੋ:ਨਵਾਜ਼ੂਦੀਨ ਸਿੱਦੀਕੀ ਇੱਕ ਔਰਤ ਦੇ ਰੂਪ ਵਿੱਚ, ਦੇਖੋ ਫੋਟੋ