ਚੰਡੀਗੜ੍ਹ:ਅੰਮ੍ਰਿਤਾ ਸਿੰਘ ਇੱਕ ਭਾਰਤੀ ਅਦਾਕਾਰਾ ਹੈ। ਉਹ ਆਪਣੇ ਸਮੇਂ ਦੀਆਂ ਪ੍ਰਮੁੱਖ ਅਭਿਨੇਤਰੀਆਂ ਵਿੱਚੋਂ ਇੱਕ ਸੀ। ਅੰਮ੍ਰਿਤਾ ਸਿੰਘ ਅਦਾਕਾਰ ਸੈਫ-ਅਲੀ ਖਾਨ ਦੀ ਪਹਿਲੀ ਪਤਨੀ ਹੈ।
ਅੰਮ੍ਰਿਤਾ ਦਾ ਜਨਮ 9 ਫ਼ਰਵਰੀ 1958 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਸਵਿੰਦਰ ਸਿੰਘ ਸੀ, ਜਦਕਿ ਉਹਨਾਂ ਦੀ ਮਾਤਾ ਦਾ ਨਾਮ ਰੁਖਸ਼ਾਨਾ ਸੁਲਤਾਨ ਸੀ। ਅੰਮ੍ਰਿਤਾ ਸਿੰਘ ਭਾਰਤੀ ਲੇਖਕ ਖੁਸ਼ਵੰਤ ਸਿੰਘ ਦੀ ਭਤੀਜੀ ਹੈ।
ਉਸਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ ਦਿੱਲੀ ਤੋਂ ਕੀਤੀ। ਉਹ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਨਿਪੁੰਨ ਹੈ।
ਅੰਮ੍ਰਿਤਾ ਸਿੰਘ ਦਾ ਵਿਆਹ...
ਅੰਮ੍ਰਿਤਾ ਸਿੰਘ ਦਾ ਵਿਆਹ ਆਪਣੇ ਤੋਂ 12 ਸਾਲ ਛੋਟੇ ਸੈਫ ਅਲੀ ਖਾਨ ਨਾਲ ਹੋਇਆ ਸੀ। ਉਨ੍ਹਾਂ ਨੇ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਵੀ ਕਰ ਲਿਆ ਸੀ ਅਤੇ ਫਿਲਮੀ ਦੁਨੀਆ ਤੋਂ ਵੀ ਦੂਰੀ ਬਣਾ ਲਈ ਸੀ। ਪਰ, ਉਨ੍ਹਾਂ ਦਾ ਵਿਆਹ ਸਿਰਫ਼ 13 ਸਾਲ ਹੀ ਚੱਲਿਆ। ਦੋਵਾਂ ਦਾ ਸਾਲ 2004 ਵਿੱਚ ਤਲਾਕ ਹੋ ਗਿਆ। ਸੈਫ ਅਲੀ ਖਾਨ ਨੂੰ ਪਟੌਦੀ ਆਫ਼ ਨਵਾਬ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਸਾਰਾ ਅਲੀ ਖਾਨ, ਇਬਰਾਹਿਮ ਅਲੀ ਖਾਨ।
ਫਿਲਮੀ ਦੁਨੀਆਂ ਵਿੱਚ ਪੈਰ...
ਅੰਮ੍ਰਿਤਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ 'ਬੇਤਾਬ' ਨਾਲ ਕੀਤੀ ਸੀ। ਇਸ ਫਿਲਮ 'ਚ ਉਹ ਸੰਨੀ ਦਿਓਲ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ। ਜਿਸ 'ਚ ਫਿਲਮ 'ਮਰਦ' ਸ਼ਾਮਲ ਹੈ, ਇਸ ਫਿਲਮ 'ਚ ਉਹ ਅਮਿਤਾਭ ਬੱਚਨ ਨਜ਼ਰ ਆਏ ਸਨ। ਸਕਾਰਾਤਮਕ ਕਿਰਦਾਰ ਤੋਂ ਇਲਾਵਾ ਉਸਨੇ 'ਰਾਜੂ ਬਨ ਗਿਆ ਜੈਂਟਲਮੈਨ', 'ਆਈਨਾ' ਵਰਗੀਆਂ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰ ਵੀ ਨਿਭਾਏ ਹਨ।